ਕੈਨੇਡਾ ਦੀ ਅਬਾਦੀ ‘ਚ ਹੋ ਰਿਹਾ ਹੈ ਤੇਜ਼ੀ ਨਾਲ ਵਾਧਾ

ਕੈਨੇਡਾ ਦੀ ਅਬਾਦੀ ‘ਚ ਹੋ ਰਿਹਾ ਹੈ ਤੇਜ਼ੀ ਨਾਲ ਵਾਧਾ

ਵਿਕਾਸ ਦਰ ‘ਚ ਵੀ ਹੋਇਆ ਰਿਕਾਰਡ ਵਾਧਾ

ਸਰ੍ਹੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼) ਕੈਨੇਡਾ ਦੀ ਵੱਧਦੀ ਜੰਨਸੰਖਿਆ ਦੇ ਸਬੰਧੀ ਤਾਜ਼ਾ ਜਾਰੀ ਹੋਏ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ‘ਚ
ਕੈਨੇਡਾ ਦੀ ਅਬਾਦੀ 50 ਹਜ਼ਾਰ ਵੱਧੀ ਹੈ ਜੋ ਕਿ ਪਿਛਲੇ 6 ਦਹਾਕਿਆਂ ‘ਚ ਵੱਧੀ ਜੰਨਸੰਖਿਆਂ ‘ਚੋਂ ਸਭ ਤੋਂ ਵੱਧ ਹੈ।
ਸਟੈਟਿਕਸ ਕੈਨੇਡਾ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 1 ਜੁਲਾਈ 2018 ਨੂੰ ਕੈਨੇਡਾ ਦੀ ਅਬਾਦੀ 37.1 ਮਿਲੀਅਨ ਸੀ। ਜਿਸ ‘ਚ ਬੀਤੇ ਸਾਲ 50 ਹਜ਼ਾਰ ਲੋਕ ਹੋਰ ਜੁੜ ਗਏ ਹਨ। ਵਿਕਾਸ ਦਰ ਦੀ ਗੱਲ ਕਰੀਏ
ਤਾਂ ਦਾ ਕੈਨੇਡਾ ਦੀ ਵਿਕਾਸ ਦਰ ‘ਚ 1.4 ਫੀਸਦੀ ਵਾਧਾ ਹੋਇਆ ਹੈ ਜੋ ਕਿ ਪਿਛਲੇ 30 ਸਾਲਾਂ ‘ਚੋਂ ਸਭ ਤੋਂ ਵੱਧ ਅਤੇ 7 ਦੇਸ਼ਾਂ ਦੇ ਸਮੂਹ ‘ਚ ਵੀ ਕੈਨੇਡਾ ਦੀ ਵਿਕਾਸ ਦਰ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਹੀ ਹੈ। ਇਨ੍ਹਾਂ ਅੰਕੜਿਆਂ ਦੇ ਅਧਾਰ ‘ਤੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਕੈਨੇਡੀਅਨ ਅਰਥਵਿਵਸਥਾ ਲਈ ਇਹ ਇੱਕ ਵਰਦਾਨ ਸਾਬਤ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੀਆਂ ਕੈਨੇਡੀਅਨ ਕੰਪਨੀਆਂ ‘ਚ ਨੌਜਵਾਨ ਲੇਬਰ ਦੀ ਕਮੀ ਹੈ ਅਤੇ ਇਹ ਸਮੱਸਿਆਂ ਹੁਣ ਦੂਰ ਕੀਤੀ ਜਾ ਸਕਦੀ ਹੈ।