ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਵਲੋਂ ਵਾਅਦਿਆਂ ਦਾ ਦੌਰ ਸ਼ੁਰੂ

ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਵਲੋਂ ਵਾਅਦਿਆਂ ਦਾ ਦੌਰ ਸ਼ੁਰੂ

ਮਿਊਂਸੀਪਲ ਚੋਣਾਂ ‘ਚ ਗੂੰਜਿਆ ਗੈਂਗ ਹਿੰਸਾ, ਵੱਧਦੀ ਆਵਾਜਾਈ ਅਤੇ ਐਲ.ਆਰ.ਟੀ. ਦਾ ਮੁੱਦਾ

ਸਰੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਜਿਉਂ -ਜਿਉਂ ਮਿਊਂਸਪਲ ਚੋਣਾਂ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ ਵੱਖ-ਵੱਖ ਉਮੀਦਵਾਰਾਂ ਵਲੋਂ ਲੋਕਾਂ ਨਾਲ ਦਿਲ ਲੁਭਾਊ ਵਾਆਦੇ ਕੀਤੇ ਜਾ ਰਹੇ ਹਨ । ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰ੍ਹੀ ਸ਼ਹਿਰ ‘ਚ ਮੇਅਰ ਦੇ ਅਹੁਦੇ ਲਈ 8 ਉਮੀਦਵਾਰ, 48 ਕੌਂਸਲਰ ਉਮੀਦਵਾਰ ਅਤੇ 30 ਉਮੀਦਵਾਰ ਸਕੂਲ ਟਰਸਟੀ ਲਈ ਚੋਣਾਂ ਲੜ੍ਹ ਰਹੇ ਹਨ। ਸਰ੍ਹੀ ਮਿਊਂਸੀਪਲ ਚੋਣ ਅਖਾੜਾ ਹੁਣ ਦਿਨੋ-ਦਿਨ ਭਖਦਾ ਜਾ ਰਿਹਾ ਹੈ, ਪਿਛਲੇ ਦਿਨੀ ਕਲੋਵਰਡੇਲ ਚੈਂਬਰ ਆਫ ਕਮਰਸ ਵਿੱਚ ਮੇਅਰ ਦੇ ਅਹੁਦੇ ਲਈ ਚੋਣ ਲੜ੍ਹ ਰਹੇ ਉਮੀਦਵਾਰਾਂ ਦੀ ਕਰਵਾਈ ਬਹਿਸ ਕਰਵਾਈ ਗਈ ਅਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਲੋਕਾਂ ਦਾ ਸਿਟੀ ਹਾਲ ਵਿੱਚ ਗਵਾਚਿਆ ਵਿਸ਼ਵਾਸ਼ ਮੁੜ ਕਿਦਾਂ ਬਹਾਲ ਕਰੋਗੇ ।
ਮੇਅਰ ਦੀ ਚੋਣ ਲੜ ਰਹੇ ਉਮੀਦਵਾਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ” ਕਿਸੇ ਨੂੰ ਵੀ ਪੁੱਛ ਲਵੋ ਅਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਸ਼ਹਿਰ ਦੇ ਸਿਟੀ ਹਾਲ ਵਿੱਚ ਭ੍ਰਿਸ਼ਟਾਚਾਰ ਕਿੰਨਾ ਹੈ” ਅਤੇ ਸਾਬਕਾ ਮੇਅਰ ਡੱਗ ਮੈਕਲਅਮ ਦੇ ਦੌਰ ਤੋਂ ਚਲ ਰਿਹਾ ਹੈ ।
ਸਰੀ ਦੇ ਸਾਬਕਾ ਮੇਅਰ ਡੱਗ ਮੈਕਾਲਮ ਜੋ ਕਿ ਸਰੀ ਸ਼ਹਿਰ ਦੇ 1996 ਤੋਂ 2005 ਤੱਕ ਮੇਅਰ ਰਹਿ ਚੁੱਕੇ ਹਨ, ਨੇ ਕਿਹਾ ਕਿ ਜੇ ਉਹ ਜਿੱਤ ਗਏ ਤਾਂ ਸਾਰੇ ਨਾਗਰਿਕਾਂ ਦੇ ਲਈ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਨਾਉਣਗੇ ।
ਸਰੀ ਫਸਟ ਵਲੋਂ ਮੇਅਰ ਦੀ ਚੋਣ ਲੜ ਰਹੇ ਟੌਮ ਗਿੱਲ ਨੇ ਕਿਹਾ ਉਹਨਾਂ ਦੇ ਸਮੇਂ ਵਿੱਚ ਵਿੱਤੀ ਵਿਭਾਗ ਦੇ ਚੇਅਰਮੈਨ ਹੁੰਦਿਆਂ ਵਿੱਤ ਅਫਸਰ ਐਸੋਸ਼ੀਏਸ਼ਨ ਵਲੋਂ ਬਜਟ ਪ੍ਰਸਾਰ ਅਤੇ ਸਲਾਨਾ ਬਜਟ ਲਈ ਸਾਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਗਏ ਸਨ ਅਤੇ ਅਸੀਂ ਬਹੁਤ ਹੀ ਸੁੱਚਜੇ ਢੰਗ ਨਾਲ ਸਿਟੀ ਹਾਲ ਨੂੰ ਚਲਾਇਆ ਹੈ ਅਤੇ ਜੇ ਮੈਂ ਮੇਅਰ ਚੁਣਿਆ ਜਾਂਦਾ ਹਾਂ ਤਾਂ ਮੈਂ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਕਿ ਹਰ ਕਿਸੇ ਦਾ ਕੰਮ ਨਿਰੱਪਖਤਾ ਨਾਲ ਹੋ ਸਕੇ।
ਚੋਣ ਲੜ ਰਹੇ ਪ੍ਰਮੁੱਖ ਉਮੀਦਵਾਰ ਬਰੂਸ ਹੈਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਅਫਵਾਹਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਸਲੇਟ ਵਾਅਦਾ ਕਰਦੇ ਹਾਂ ਕਿ 360 ਡਿਗਰੀ ਵਾਲੀ ਸਮੀਖਿਆ ਦਾ ਵਾਅਦਾ ਇਸ ਪ੍ਰੇਰਨਾ ਦਾ ਹਿੱਸਾ ਹੈ ਤਾਂ ਕਿ ਸਿਟੀ ਹਾਲ ਦੀਆਂ ਸਾਰੀਆਂ ਪ੍ਰਕਿਰਿਆਵਾਂ ਸਹੀ ਹੋਣ।