ਚੱਕ ਦੀਏ ਫਿਰ  ਘੜੇ ਤੋਂ ਕੌਲਾ

ਚੱਕ ਦੀਏ ਫਿਰ  ਘੜੇ ਤੋਂ ਕੌਲਾ

ਕੱਟੇ ਵੱਛੇ ਕਿਵੇਂ ਹੁਣ ਫਿਰਨ ਬੰਨ੍ਹਦੇ,
ਮੱਲੋ ਮੱਲੀ ਚੜ੍ਹਣ ਘੰਧੇੜਿਆਂ ‘ਤੇ।
ਭਰੇ ਤੇਲ ਦੇ ਚੁੱਕੀ ਫਿਰਨ ਪੀਪੇ,
ਦੀਵੇ ਬੁਝਦੇ ਵੇਖ ਬਨੇਰਿਆਂ ‘ਤੇ।

ਸਭ ਫਿਰਨ ਹੁਣ ਡੌਰ ਭੌਰ ਹੋਏ,
ਖੁੱਲ੍ਹਦੀ ਵੇਖਕੇ ਵਾਸਣੀ ਲੱਕ ਨਾਲੋਂ।
ਟਾਂਡੇ ਸੁੱਕੇ ਕੜਬ ਦੇ ਫਿਰਨ ਚੁੱਕੀ,
ਲਾਟਣ ਬੁਝੀ ਹੀ ਚੰਗੀ ਭੱਕ ਭੱਕ ਨਾਲੋਂ।
ਬਿਨ ਬੱਤੀਉ ਂ ਦੀਵਾ ਸੂਰਜ ਲੱਗੇ,
ਹੋਵੇ ਰਾਤ ਨਾ ਚਾਨਣੀ ਚੰਦ ਬਾਝੋਂ।
ਬਿਨਾਂ ਚੋਰ ਕੀ ਭੌਂਕਣਾਂ ਕੁੱਤਿਆਂ ਨੇ,
ਡਰੇ ਚੋਰ ਵੀ ਨਾ ਸੁੱਕੀ ਖੰਘ ਬਾਝੋਂ।

ਫੁੱਫੜ ਕੱਢਕੇ ਵਿਆਹ ‘ਚੋਂ ਲਿਆ ਪੰਗਾ,
ਟੋਲੀ ਖਿੰਡ ਗਈ ਸਾਰੀ ਪ੍ਰਾਹੁਣਿਆਂ ਦੀ।
ਲੱਗੇ ਧਰਤ ਨਾ ਭੂਆ ਦਾ ਪੈਰ ‘ਭਗਤਾ’,
ਫਿਰੇ ਕਰਦੀ ਮਿੰਨਤ ਨਨਾਹੁਰਿਆਂ ਦੀ।

– ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’

1-604-751-1113 (ਕੈਨੇਡਾ)