ਉੱਚ ਖੂਨ ਦਬਾਅ ; ਕਾਰਨ ਅਤੇ ਇਲਾਜ

ਉੱਚ ਖੂਨ ਦਬਾਅ ; ਕਾਰਨ ਅਤੇ ਇਲਾਜ

ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਨੂੰ ਟਾਈਫਾਈਡ ਜਾਂ ਮਲੇਰੀਆ ਆਦਿ ਹੁੰਦਾ ਹੈ ਤਾਂ ਇਸ ਦਾ ਇਕ ਖਾਸ ਕਾਰਨ ਵੀ ਹੁੰਦਾ ਹੈ ਅਤੇ ਉਸ ਦਾ ਖਾਸ ਇਲਾਜ ਵੀ ਹੁੰਦਾ ਹੈ ਪਰ ਉੱਚ ਖੂਨ ਦਬਾਅ ਵਾਲੇ ਮਰੀਜ਼ਾਂ ਵਿਚ ਖੂਨ ਦਾ ਦਬਾਅ ਵਧਣ ਦੇ ਕਾਰਨ ਲੱਭਣ ਲਈ ਬਹੁਤ ਡੂੰਘਾਈ ਵਿਚ ਜਾ ਕੇ ਜਾਂਚ-ਪੜਤਾਲ ਕਰਨੀ ਪੈਂਦੀ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਵੇਂ ਕਿ ਖੂਨ ਦੀਆਂ ਨਾੜੀਆਂ ਵਿਚ ਕੈਲਕੇਰੀਅਸ ਜਮਾਅ ਦਾ ਹੋਣਾ, ਗੁਰਦਿਆਂ ਦੀ ਖਰਾਬੀ, ਗੁਰਦਿਆਂ ਦੇ ਆਸ-ਪਾਸ ਕੋਈ ਰਸੌਲੀ ਦਾ ਹੋਣਾ, ਜਿਗਰ ਜਾਂ ਮਿਹਦੇ ਦੀ ਖਰਾਬੀ ਜਾਂ ਹੋਰ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਖੂਨ ਦਾ ਦਬਾਅ ਵਧਣ ਦੇ ਕੁਝ ਹੋਰ ਕਾਰਨ ਹਨ ਜਿਵੇਂ ਮੋਟਾਪਾ, ਸੁਸਤ ਰਹਿਣ-ਸਹਿਣ, ਕਸਰਤ ਆਦਿ ਨਾ ਕਰਨਾ, ਜ਼ਿਆਦਾ ਨਮਕ ਦਾ ਸੇਵਨ, ਘਰੇਲੂ ਚਿੰਤਾਵਾਂ ਅਤੇ ਪ੍ਰਸ਼ਾਨੀਆਂ ਵਿਚ ਘਿਰੇ ਰਹਿਣਾ, ਨਸ਼ਾ ਕਰਨਾ, ਸਿਗਰਟ ਪੀਣਾ ਆਦਿ। ਇਹ ਬਾਅਦ ਵਿਚ ਦਿਲ ਦੇ ਦੌਰੇ ਦਾ ਵੱਡਾ ਕਾਰਨ ਬਣਦੇ ਹਨ। ਇਹ ਉੱਚ ਖੂਨ ਦਬਾਅ ਨਾਲ ਮਿਲ ਕੇ ਅੱਗ ‘ਤੇ ਪੈਟਰੋਲ ਛਿੜਕਣ ਦਾ ਕੰਮ ਕਰਦੇ ਹਨ। ਇਹ ਦਿਲ ਦੇ ਦੌਰੇ ਅਤੇ ਮੌਤ ਦਾ ਕਾਰਨ ਬਣਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਖੂਨ ਦਾ ਉੱਚ ਦਬਾਅ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਪਣੀ ਜਾਂਚ ਚੰਗੀ ਤਰ੍ਹਾਂ ਕਰਵਾਉਣੀ ਚਾਹੀਦੀ ਹੈ ਤੇ ਉੱਚ ਖੂਨ ਦਬਾਅ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਹ ਵੀ ਪਤਾ ਲਗਾਇਆ ਜਾ ਸਕੇਗਾ ਕਿ ਉੱਚ ਖੂਨ ਦਬਾਅ ਨੇ ਸਰੀਰ ਦੇ ਨਾਜ਼ੁਕ ਅੰਗਾਂ ਜਿਵੇਂ ਕਿ ਦਿਮਾਗ, ਅੱਖਾਂ, ਦਿਲ ਅਤੇ ਗੁਰਦਿਆਂ ‘ਤੇ ਕਿੰਨਾ ਕੁ ਅਸਰ ਕੀਤਾ ਹੈ। ਇਸ ਪੜਤਾਲ ਵਿਚ ਖੂਨ ਦੀ ਜਾਂਚ ਜਿਵੇਂ ਹੋਮੋਗ੍ਰਾਮ ਯੂਰੀਆ, ਯੂਰਿਕ ਐਸਿਡ, ਕਰੈਟੀਨਾਈਨ, ਸ਼ੂਗਰ, ਲਿਪਿਡ ਪ੍ਰੋਫਾਈਲ, ਜਿਸ ਵਿਚ ਪੰਜ ਤਰ੍ਹਾਂ ਦੇ ਕੋਲੈਸਟ੍ਰੋਲ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਵਧਦੇ ਖੂਨ ਦੇ ਦਬਾਅ ਦਾ ਇਲਾਜ ਸਹੀ ਸਮੇਂ ‘ਤੇ ਕੀਤਾ ਜਾਂਦਾ ਹੈ। ਇਸ ਗੱਲ ਦਾ ਖਿਆਲ ਕੀਤੇ ਬਗੈਰ ਕਿ ਤੁਸੀਂ ਦਿਲ ਦੇ ਮਰੀਜ਼ ਹੋ ਜਾਂ ਨਹੀਂ, ਸ਼ੂਗਰ ਦੇ ਮਰੀਜ਼ ਹੋ ਜਾਂ ਨਹੀਂ, ਵਕਤ-ਬੇਵਕਤ ਸ਼ੂਗਰ, ਖੂਨ ਦਾ ਦਬਾਅ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਦਿਲ ਨੂੰ ਤਾਕਤ ਦੇਣ ਵਾਲੀਆਂ ਹੋਮਿਓਪੈਥਿਕ ਦਵਾਈਆਂ ਜ਼ਰੂਰ ਲੈਂਦੇ ਰਹੋ। ਹੋਮਿਓਪੈਥੀ ਦਵਾਈਆਂ ਨਾਲ ਦਿਲ ਦੇ ਦੌਰੇ, ਬਾਈਪਾਸ ਸਰਜਰੀ, ਵਾਲਵ ਦਾ ਨੁਕਸ ਆਦਿ ਤੋਂ ਬਚਿਆ ਜਾ ਸਕਦਾ ਹੈ। ਹੋਮਿਓਪੈਥੀ ਇਲਾਜ ਰਾਹੀਂ ਖੂਨ ਦੇ ਦਬਾਅ ਨੂੰ ਠੀਕ ਕੀਤਾ ਜਾ ਸਕਦਾ ਹੈ। ਇਹ ਦਵਾਈਆਂ ਬਿਮਾਰੀ ਦੇ ਕਾਰਨਾਂ ਨੂੰ ਜੜ੍ਹ ਤੋਂ ਖ਼ਤਮ ਕਰਦੀਆਂ ਹਨ। ਇਹ ਬੰਦ ਸ਼ਿਰਾਵਾਂ ਨੂੰ ਖੋਲ੍ਹਦੀਆਂ ਹਨ ਅਤੇ ਦਿਲ ਦੀ ਤੇਜ਼ ਅਤੇ ਸੁਸਤ ਧੜਕਣ ਨੂੰ ਠੀਕ ਕਰਦੀਆਂ ਹਨ ਅਤੇ ਦਿਲ ਨੂੰ ਤਾਕਤ ਦਿੰਦੀਆਂ ਹਨ। ਹੋਮਿਓਪੈਥੀ ਦਵਾਈਆਂ ਦਾ ਸਹੀ ਸੇਵਨ ਕਰਕੇ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।

-ਡਾ. ਗੁਰਪ੍ਰੀਤ ਕੌਰ ਬਾਵਾ