Copyright & copy; 2019 ਪੰਜਾਬ ਟਾਈਮਜ਼, All Right Reserved
ਮੈਕਸੀਕੋ-ਅਮਰੀਕਾ ਦੀ ਸਰਹੱਦ ‘ਤੇ ਦੀਵਾਰ ਬਣਾਉਣ ਲਈ ਇਕ ਅਰਬ ਡਾਲਰ ਮਨਜ਼ੂਰ

ਮੈਕਸੀਕੋ-ਅਮਰੀਕਾ ਦੀ ਸਰਹੱਦ ‘ਤੇ ਦੀਵਾਰ ਬਣਾਉਣ ਲਈ ਇਕ ਅਰਬ ਡਾਲਰ ਮਨਜ਼ੂਰ

ਵਾਸ਼ਿੰਗਟਨ: ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ‘ਤੇ ਕੰਧ ਖੜ੍ਹੀ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਲਈ ਸੋਮਵਾਰ ਨੂੰ ਇਕ ਅਰਬ ਡਾਲਰ (ਕਰੀਬ 6,800 ਕਰੋੜ ਰੁਪਏ) ਦੀ ਰਕਮ ਮਨਜ਼ੂਰ ਕੀਤੀ ਗਈ। ਟਰੰਪ ਦੇ ਰਾਸ਼ਟਰੀ ਐਮਰਜੈਂਸੀ ਤਹਿਤ ਫੰਡ ਦੀ ਇਹ ਪਹਿਲੀ ਕਿਸ਼ਤ ਹੈ। ਇਸ ਲਈ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਕਾਰਜਕਾਰੀ ਮੁਖੀ ਪੈਟਿ?ਕ ਸ਼ਾਨਹਾਨ ਨੂੰ ਅਧਿਕਾਰਤ ਕੀਤਾ ਗਿਆ ਹੈ। ਪੈਂਟਾਗਨ ਨੇ ਅਮਰੀਕੀ ਸੰਸਦ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਪੈਂਟਾਗਨ ਨੂੰ 92 ਕਿਲੋਮੀਟਰ ਤਕ 18 ਫੀਟ ਉੱਚੀ ਕੰਧ ਬਣਾਉਣ ਅਤੇ ਸਰਹੱਦ ‘ਤੇ ਸੜਕਾਂ ਨੂੰ ਸੁਧਾਰਨ ਅਤੇ ਰੋਸ਼ਨੀ ਦੀ ਉਚਿਤ ਵਿਵਸਥਾ ਕਰਨ ਲਈ ਕਿਹਾ ਹੈ। ਪੈਂਟਾਗਨ ਨੇ ਕਿਹਾ, ‘ਸ਼ਾਨਹਾਨ ਨੇ ਅਮਰੀਕੀ ਆਰਮੀ ਕੋਰ ਆਫ ਇੰਜੀਨੀਅਰਸ ਦੇ ਕਮਾਂਡਰ ਨੂੰ ਗ੍ਰਹਿ ਸੁਰੱਖਿਆ ਵਿਭਾਗ, ਕਸਟਮ ਅਤੇ ਸਰਹੱਦ ਗਸ਼ਤ ਵਿਭਾਗ ਦੀ ਮਦਦ ਲਈ ਇਕ ਅਰਬ ਡਾਲਰ ਦੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ। ਟਰੰਪ ਨੇ ਸ਼ਰਨਾਰਥੀਆਂ ਨੂੰ ਅਮਰੀਕਾ ‘ਚ ਨਾਜਾਇਜ਼ ਰੂਪ ਨਾਲ ਦਾਖ਼ਲ ਹੋਣ ਤੋਂ ਰੋਕਣ ਲਈ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਸੰਸਦ ਤੋਂ 5.7 ਅਰਬ ਡਾਲਰ ਦਾ ਬਜਟ ਮੰਗਿਆ ਸੀ ਪਰ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ‘ਚ ਇਸ ਸਾਲ ਬਹੁਮਤ ‘ਚ ਆਏ ਵਿਰੋਧੀ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ 15 ਫਰਵਰੀ ਨੂੰ ਟਰੰਪ ਨੇ ਸੰਸਦ ਦੀ ਮਨਜ਼ੂਰੀ ਦੇ ਬਗੈਰ ਰਾਸ਼ੀ ਦਾ ਇੰਤਜ਼ਾਮ ਕਰਨ ਲਈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸੇ ਤਹਿਤ ਨਿਰਮਾਣ ਰਾਸ਼ੀ ਦੀ ਇਹ ਪਹਿਲੀ ਕਿਸ਼ਤ ਮਨਜ਼ੂਰ ਕੀਤੀ ਗਈ ਹੈ।