ਐਲੋਨ ਮਸਕ ਦਾ ਹੋਇਆ ਟਵਿੱਟਰ, 44 ਬਿਲੀਅਨ ਡਾਲਰ ਵਿੱਚ ਤੈਅ ਹੋਈ ਡੀਲ

 

ਐਲੋਨ ਮਸਕ ਦਾ ਹੋਇਆ ਟਵਿੱਟਰ, 44 ਬਿਲੀਅਨ ਡਾਲਰ ਵਿੱਚ ਤੈਅ ਹੋਈ ਡੀਲ

ਟੇਸਲਾ ਦੇ ਸੀਈਓ ਐਲੋਨ ਮਸਕ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਲੰਬੇ ਸਮੇਂ ਤੋਂ ਟਵਿੱਟਰ (ਠਾਿਟਟੲਰ) ਵਿੱਚ ਨਿਵੇਸ਼ ਕਰਨ ਤੋਂ ਬਾਅਦ ਇਸ ਨੂੰ ਖਰੀਦਣ ਦੀ ਆਪਣੀ ਜ਼ੋਰਦਾਰ ਇੱਛਾ ਜ਼ਾਹਰ ਕੀਤੀ ਸੀ। ਫਿਲਹਾਲ, ਉਹ ਹੁਣ ਟਵਿੱਟਰ ਇੰਕ ਦੇ ਨਵੇਂ ਮਾਲਕ ਬਣ ਗਏ ਹਨ। ਦਰਅਸਲ, ਐਲੋਨ ਮਸਕ (ਓਲੋਨ ੁੰਸਕ) ਨੇ ਟਵਿਟਰ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦਣ ਦਾ ਆਫਰ ਦਿੱਤਾ ਸੀ, ਜਿਸ ਨੂੰ ਸੋਮਵਾਰ ਦੇਰ ਸ਼ਾਮ ਟਵਿੱਟਰ ਦੇ ਬੋਰਡ ਨੇ ਸਵੀਕਾਰ ਕਰ ਲਿਆ।
ਫਿਲਹਾਲ ਟਵਿੱਟਰ ਤੋਂ ਜਾਣਕਾਰੀ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਖਿਰਕਾਰ ਟਵਿਟਰ ਨੂੰ ਖਰੀਦ ਲਿਆ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਮਸਕ ਨੇ ਟਵਿਟਰ ਨੂੰ ਖਰੀਦਣ ਲਈ 44 ਬਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ। ਇਸ ਦੌਰਾਨ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਇੱਕ ਹੋਰ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਟਵਿੱਟਰ ਨਾਲ ਉਨ੍ਹਾਂ ਦੀ ਡੀਲ ਫਾਈਨਲ ਹੋ ਗਈ ਹੈ।
ਦੱਸ ਦੇਈਏ ਕਿ ਸੋਮਵਾਰ ਸ਼ਾਮ ਨੂੰ ਐਲੋਨ ਮਸਕ ਨੇ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਸਭ ਤੋਂ ਭੈੜੇ ਆਲੋਚਕ ਟਵਿੱਟਰ ‘ਤੇ ਅਜੇ ਵੀ ਬਣੇ ਰਹਿਣਗੇ, ਕਿਉਂਕਿ ਇਸਨੂੰ ਫ੍ਰੀ ਸਪੀਚ ਕਿਹਾ ਜਾਂਦਾ ਹੈ। ਉਦੋਂ ਤੋਂ ਉਨ੍ਹਾਂ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਦੱਸ ਦੇਈਏ ਕਿ ਐਲੋਨ ਮਸਕ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟਵਿਟਰ ਦੇ ਸ਼ੇਅਰ ਖਰੀਦ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਟਵਿਟਰ ਦੇ ਨਿਰਦੇਸ਼ਕ ਮੰਡਲ ਤੋਂ ਸਿੱਧੇ ਟਵਿਟਰ ਨੂੰ ਖਰੀਦਣ ਦਾ ਆਫਰ ਪੇਸ਼ ਕੀਤਾ।
ਐਲੋਨ ਮਸਕ ਨੇ ਟਵਿਟਰ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦਣ ਦੀ ਡੀਲ ਪੇਸ਼ ਕੀਤੀ ਸੀ। ਵਰਤਮਾਨ ਵਿੱਚ, ਇਹ ਅੰਕੜਾ 1 ਅਪ੍ਰੈਲ, 2022 ਤੱਕ ਸਟਾਕ ਦੀ ਬੰਦ ਦਰ ਨਾਲੋਂ 38 ਪ੍ਰਤੀਸ਼ਤ ਵੱਧ ਹੈ। ਇਸ ਦੇ ਨਾਲ ਹੀ ਟਵਿਟਰ ‘ਚ ਨਿਵੇਸ਼ ਕਰਨ ਵਾਲੇ ਸਾਊਦੀ ਅਰਬ ਦੇ ਪ੍ਰਿੰਸ ਅਲ ਵਲੀਦ ਬਿਨ ਤਲਾਲ ਅਲ ਸਾਊਦ ਨੇ ਟਵੀਟ ਕਰਕੇ ਐਲੋਨ ਮਸਕ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।