ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਵਲੋਂ ਵਰਕ ਪਰਮਿਟ ਦੀ ਮਿਆਦ ਨਾ ਵੱਧਣ ਕਾਰਨ ਹਜ਼ਾਰਾਂ ਨੌਜਵਾਨ ਪ੍ਰੇਸ਼ਾਨ 

ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਵਲੋਂ ਵਰਕ ਪਰਮਿਟ ਦੀ ਮਿਆਦ ਨਾ ਵੱਧਣ ਕਾਰਨ ਹਜ਼ਾਰਾਂ ਨੌਜਵਾਨ ਪ੍ਰੇਸ਼ਾਨ

ਸਰੀ, (ਰਛਪਾਲ ਸਿੰਘ ਗਿੱਲ):

ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ ਸਮੇਂ ਸਿਰ ਵਰਕ ਪਰਮਿਟ ਨਾ ਵਧਾਏ ਜਾਣ ਕਾਰਨ ਕੈਨੇਡਾ ‘ਚ ਹਜ਼ਾਰਾਂ ਨੌਜਵਾਨ ਖੱਜਲ ਖੁਆਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ  ਕੋਵਿਡ-19 ਦੇ ਚਲਦਿਆਂ ਕੈਨੇਡੀਅਨ ਐਕਸਪੀਰੀਐਂਸ ਕਲਾਸ ਅਧੀਨ ਕੈਨੇਡਾ ਦੀ ਪੀ ਆਰ ਲੈਣ ਲਈ ਅਰਜ਼ੀ ਨਹੀਂ ਦੇ ਸਕੇ।

ਜ਼ਿਕਰਯੋਗ ਹੈ ਕਿ ਕੋਵਿਡ ਦੇ ਚਲਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਨਹੀਂ ਕੱਢੇ ਗਏ। ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਰਕ ਪਰਮਿਟ ਦੀ ਮਿਆਦ ਮੁੱਕਣ ਦੇ ਚਲਦਿਆਂ ਦੇਸ਼ ਛੱਡ ਕੇ ਵਾਪਿਸ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ।

ਅੰਤਰਰਾਸ਼ਟਰੀ ਵਿਦਿਆਰਥੀ ਆਪਣਾ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿਣ ਦਾ ਸੁਪਨਾ ਪੂਰਾ ਨਾ ਹੁੰਦਾ ਹੋਣ ਕਰਕੇ ਵੱਡੇ ਪੱਧਰ ‘ਤੇ ਵਿਦਿਆਰਥੀ ਮਾਨਸਿਕ ਤੌਰ ਤੇ ਤਣਾਅ ਦਾ ਸ਼ਿਕਾਰ ਹੋਣ ਲੱਗੇ ਹਨ।

ਕਰਕੇ ਵੱਡੇ ਪੱਧਰ ‘ਤੇ ਵਿਦਿਆਰਥੀ ਮਾਨਸਿਕ ਤੌਰ ਤੇ ਤਣਾਅ ਦਾ ਸ਼ਿਕਾਰ ਹੋਣ ਲੱਗੇ ਹਨ।  ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਕੈਨੇਡਾ ਵਿਚ ਪੜ੍ਹਨ ਆਏ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਕ ਸਾਲ ਦੇ ਕੰਮ ਦਾ ਤਜਰਬਾ ਹਾਸਲ ਕਰਕੇ ਪੀ. ਆਰ. ਲਈ ਅਪਲਾਈ ਕਰਦੇ ਹਨ ਪਰ ਡਰਾਅ ਨਾ ਨਿਕਲਣ ਕਾਰਨ ਇਹ ਬਿਨੈਕਾਰ ਪੀ.ਆਰ. ਤੋਂ ਵਾਂਝੇ ਹੋਰ ਰਹੇ ਹਨ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੁਲਾਈ 2022 ਤੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੈਨੇਡਾ ‘ਚੋਂ ਪੜ੍ਹਾਈ ਪੂਰੀ ਕਰ ਚੁੱਕੇ ਕੌਮਾਂਤਰੀ ਵਿਦਿਆਰਥੀਆਂ ਦੀਆਂ 40,000 ਅਰਜ਼ੀਆਂ ਹੀ ਇਸ ਪ੍ਰੋਗਰਾਮ ਅਧੀਨ ਲਈਆਂ ਗਈਆਂ ਸਨ ਪਰ ਵੱਖ ਵੱਖ ਸ਼ਰਤਾਂ ਦੇ ਚਲਦਿਆਂ ਬਹੁਤ ਸਾਰੇ ਵਿਦਿਆਰਥੀ ਇਸ ਪ੍ਰੋਗਰਾਮ ਲਈ ਅਪਲਾਈ ਨਹੀਂ ਕਰ ਸਕੇ।  ਇਮਿਗ੍ਰੇਸ਼ਨ ਮੰਤਰੀ ਸ਼ਾਨ ਫ਼੍ਰੇਜ਼ਰ ਨੇ ਕੁਝ ਸਮਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੇ ਕੌਮਾਂਤਰੀ ਵਿਦਿਆਰਥੀਆਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਨਵਰੀ ਤੋਂ ਦਸੰਬਰ 2022 ਦੌਰਾਨ ਖ਼ਤਮ ਹੋ ਰਹੇ ਹਨ, ਉਹ 18 ਮਹੀਨਿਆਂ ਦੇ ਹੋਰ ਵਰਕ ਪਰਮਿਟ ਲਈ ਅਪਲਾਈ ਕਰ ਸਕਣ ਦੇ ਯੋਗ ਹੋਣਗੇ। ਪਰ ਹੁਣ ਇੰਮੀਗ੍ਰੇਸ਼ਨ ਵਿਭਾਗ ਵਲੋਂ ਕਿਹਾ ਗਿਆ ਹੈ ਪੌਲਿਸੀ ਸਿਰਫ਼ ਉਹਨਾਂ ਵਿਦਿਆਰਥੀਆਂ ‘ਤੇ ਲਾਗੂ ਹੁੰਦੀ ਹੈ ਜਿੰਨ੍ਹਾਂ ਨੇ ਟੀ. ਆਰ. (ਟੈਂਪਰੇਰੀ ਰੈਜ਼ੀਡੈਂਟ) ਤੋਂ ਪੀ. ਆਰ. (ਪਰਮਾਨੈਂਟ ਰੈਜ਼ੀਡੈਂਟ) ਪ੍ਰੋਗਰਾਮ ਅਧੀਨ ਅਪਲਾਈ ਕੀਤਾ ਸੀ।

ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ ਤੋਂ ਲੈ ਕੇ ਦਸੰਬਰ 2022 ਦਰਮਿਆਨ 95,000 ਵਿਅਕਤੀਆਂ ਦੇ ਵਰਕ ਪਰਮਿਟ ਖ਼ਤਮ ਹੋ ਰਹੇ ਹਨ ਅਤੇ ਕਰੀਬ 50 ਹਜ਼ਾਰ ਵਿਅਕਤੀ ਇਸ ਪੌਲਿਸੀ ਦਾ ਲਾਭ ਲੈ ਸਕਣਗੇ ਪਰਟੀ. ਆਰ. (ਟੈਂਪਰੇਰੀ ਰੈਜ਼ੀਡੈਂਟ) ਤੋਂ ਪੀ. ਆਰ. (ਪਰਮਾਨੈਂਟ ਰੈਜ਼ੀਡੈਂਟ) ਅਧੀਨ ਅਪਲਾਈ ਨਾ ਕਰਨ ਵਾਲਿਆਂ ਲਈ ਵਿਭਾਗ ਵੱਲੋਂ ਫ਼ਿਲਹਾਲ ਕੋਈ ਰਾਹਤ ਨਹੀਂ ਐਲਾਨੀ ਗਈ ਹੈ।

ਜੋ ਵਿਦਿਆਰਥੀ ਟੀ. ਆਰ. (ਟੈਂਪਰੇਰੀ ਰੈਜ਼ੀਡੈਂਟ) ਤੋਂ ਪੀ. ਆਰ. (ਪਰਮਾਨੈਂਟ ਰੈਜ਼ੀਡੈਂਟ) ਅਧੀਨ ਅਪਲਾਈ ਨਹੀਂ ਕਰ ਸਕੇ , ਉਹਨਾਂ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ ਵਧਾਉਣ ਬਾਰੇ ਫ਼ਿਲਹਾਲ ਮੰਤਰਾਲੇ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਅਜਿਹੇ ਬਿਨੈਕਾਰਾਂ ਬਾਬਤ ਕਿਸੇ ਪ੍ਰੋਗਰਾਮ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਜਿੱਥੇ ਬਹੁਤ ਸਾਰੇ ਵਿਦਿਆਰਥੀ ਵਰਕ ਪਰਮਿਟ ਦੀ ਮਿਆਦ ਮੁੱਕਣ ਅਤੇ ਇਸ ਸਮੇਂ ਦੌਰਾਨ ਪੀ ਆਰ ਹਾਸਿਲ ਨਾ ਕਰਨ ਗ਼ਿਲਾ ਕਰ ਰਹੇ ਹਨ, ਉਧਰ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 2021 ਦੌਰਾਨ ਰਿਕਾਰਡ ਨੰਬਰ ਵਿੱਚ ਵਿਦਿਆਰਥੀਆਂ ਨੂੰ ਪੀ ਆਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਵਲੋਂ ਦਾਅਵਾ ਕੀਤਾ ਗਿਆ ਹੈ ਕਿ 2021 ਦੌਰਾਨ 1 ਲੱਖ 57 ਹਜ਼ਾਰ ਤੋਂ ਵਧੇਰੇ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਪੱਕੇ ਤੌਰ ‘ਤੇ ਕੈਨੇਡਾ ਦੇ ਵਸਨੀਕ ਬਣਾਇਆ ਗਿਆ ਹੈ।