ਰੁਝਾਨ ਖ਼ਬਰਾਂ
ਦੁਨੀਆ ਭਰ ਕੋਰੋਨਾ ਦੇ ਮਾਮਲੇ 24.5 ਕਰੋੜ ਦੇ ਨੇੜੇ ਪਹੁੰਚੇ

ਦੁਨੀਆ ਭਰ ਕੋਰੋਨਾ ਦੇ ਮਾਮਲੇ 24.5 ਕਰੋੜ ਦੇ ਨੇੜੇ ਪਹੁੰਚੇ

ਵਾਸ਼ਿੰਗਟਨ : ਦਸੰਬਰ 2019 ਤੋਂ ਦੁਨੀਆ ਭਰ ‘ਚ ਫੈਲਣਾ ਸ਼ੁਰੂ ਹੋਇਆ ਕੋਰੋਨਾ ਵਾਇਰਸ ਹਰ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਿਹਾ ਹੈ। ਹਾਲਾਂਕਿ ਵਾਇਰਸ ਨਾਲ ਲੜਨ ਨੂੰ ਵੈਕਸੀਨ ਬਣਾਈ ਜਾ ਚੁੱਕੀ ਹੈ, ਲੇਕਿਨ ਇਸ ਬਿਮਾਰੀ ਤੋਂ ਖੁਦ ਨੂੰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਦੇਖਿਆ ਗਿਆ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਵੀ ਭਾਰੀ ਗਿਣਤੀ ਵਿਚ ਲੋਕ ਵਾਇਰਸ ਦੀ ਲਪੇਟ ਵਿਚ ਆਏ ਹਨ। ਜੌਂਸ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਕੌਮਾਂਤਰੀ ਕੋਰੋਨਾ ਵਾਇਰਸ ਮਾਮਲੇ ਹੁਣ ਸਾਢੇ 24 ਕਰੋੜ ਤੱਕ ਪਹੁੰਚ ਗਏ ਹਨ ਜਦ ਕਿ ਮੌਤਾਂ 4.7 ਮਿਲੀਅਨ ਤੋਂ ਜ਼ਿਆਦਾ ਹੋ ਗਈਆਂ ਹਨ। ਹੁਣ ਤੱਕ ਦੁਨੀਆ ਵਿਚ ਟੀਕਾਕਰਣ 6.88 ਬਿਲੀਅਨ ਤੋਂ ਜ਼ਿਆਦਾ ਹੋ ਗਿਆ। ਨਵੇਂ ਅਪਡੇਟ ਵਿਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਨੇ ਜਾਣਕਾਰੀ ਦਿੱਤੀ ਕਿ ਵਰਤਮਾਨ ਕੌਮਾਂਤਰੀ ਕੇਸ, ਮਰਨ ਵਾਲਿਆਂ ਦੀ ਗਿਣਤੀ ਅਤੇ ਟੀਕਾਕਰਣ ਦੀ ਗਿਣਤੀ ਕ੍ਰਮਵਾਰ 24 ਕਰੋੜ 49 ਲੱਖ 75 ਹਜ਼ਾਰ 420, 49 ਲੱਖ 71 ਹਜ਼ਾਰ 447 ਅਤੇ 6.88 ਅਰਬ ਸੀ। ਸੀਐਸਐਸਈ ਦੇ ਅਨੁਸਾਰ ਅਮਰੀਕਾ, ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਕ੍ਰਮਵਾਰ 45,703,865 ਅਤੇ 741,231 ਦਰਜ ਕਰਨ ਤੋਂ ਬਾਅਦ ਸਭ ਤੋਂ ਪ੍ਰਭਾਵਤ ਦੇਸ਼ ਬਣਿਆ ਹੋਇਆ ਹੈ। ਵਾਇਰਸ ਦੇ ਮਾਮਲਿਆਂ ਵਿਚ ਭਾਰਤ 3 ਕਰੋੜ 42 ਲੱਖ 15 ਹਜ਼ਾਰ 653 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।