84 ਸਿੱਖ-ਕਤਲੇਆਮ ‘ਚ 88 ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਸਜ਼ਾ ਬਰਕਰਾਰ

84 ਸਿੱਖ-ਕਤਲੇਆਮ ‘ਚ 88 ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਸਜ਼ਾ ਬਰਕਰਾਰ

ਨਵੀਂ ਦਿੱਲੀ : ਨਵੰਬਰ 1984 ‘ਚ ਤ੍ਰਿਲੋਕਪੁਰੀ ਵਿਖੇ ਮਾਰੇ ਗਏ 94 ਸਿੱਖਾਂ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਦੇ ਜਸਟਿਸ ਆਰ.ਕੇ. ਗਾਬਾ ਨੇ ਅਜ ਮਾਮਲੇ ਦੀ ਸੁਣਵਾਈ ਕਰਦਿਆਂ 88 ਦੋਸ਼ੀਆਂ ਨੂੰ ਹੇਠਲੀ ਅਦਾਲਤ ਕੜਕੜਡੁਮਾ ਵਲੋਂ ਦਿੱਤੀ ਸਜਾ ਨੂੰ ਬਰਕਰਾਰ ਰੱਖਿਆ ਹੈ। 1996 ‘ਚ ਦਿੱਲੀ ਦੀ ਕੜਕੜਡੂਮਾ ਕੋਰਟ ਨੇ 94 ਸਿੱਖਾਂ ਦੇ ਕਤਲ ਅਤੇ 100 ਘਰ ਜਲਾਉਣ ਦੇ ਮਾਮਲੇ ‘ਚ 107 ਲੋਕਾਂ ਨੂੰ ਸਜਾ ਸੁਣਾਈ ਸੀ। ਮਨਜੀਤ ਸਿੰਘ ਜੀ.ਕੇ.ਅਤੇ ਹੋਰ ਪਤਵੰਤੇ ਸਜਣਾਂ ਨੇ ਹਾਈ ਕੋਰਟ ਦੇ ਫੈਸਲੇ ‘ਤੇ ਸ਼ਤੁਸ਼ਟੀ ਜਤਾਦੇਂ ਹੋਏ ਕਿਹਾ ਕਿ ਹੁਣ ਇਸ ਮਾਮਲੇ ਵਿਚ ਵੱਡੇ ਲਡਿਰ ਵੀ ਪਸਣਗੇ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ।
ਦਿੱਲੀ ਕਮੇਟੀ ਵਲੋਂ ਕੇਂਦਰ ਸਰਕਾਰ ਦੀ ਐਸ.ਆਈ. ਟੀ. ਦੇ ਸਾਹਮਣੇ ਉਕਤ ਮਾਮਲਿਆਂ ਦਾ ਟਰਾਇਲ ਦੋਬਾਰਾ ਖੁਲਵਾਉਣ ਦਾ ਐਲਾਨ ਕੀਤਾ ਗਿਆ ਹੈ । ਕਮੇਟੀ ਦੇ ਕਨੂੰਨੀ ਸਲਾਹਕਾਰ ਸ ਜਸਵਿੰਦਰ ਸਿੰਘ ਜੌਲੀ ਅਤੇ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ 84 ਸਿੱਖਾਂ ਦੇ ਕਤਲ ਮਾਮਲੇ ‘ਚ ਧਾਰਾ 302 ਦੀ ਥਾਂ ਸਿਰਫ ਦੰਗਾ ਫੈਲਾਉਣ ਦੇ ਮਾਮਲੇ ‘ਚ ਦੋਸ਼ੀਆਂ ਨੂੰ ਸਜਾ ਹੋਈ ਸੀ। ਪੁਲਿਸ ਦੀ ਜਾਂਚ ਦੀ ਵੱਡੀ ਕੋਤਾਹੀ ਕਰਕੇ ਦੋਸ਼ੀਆਂ ਨੂੰ ਘੱਟ ਸਜਾ ਮਿਲੀ ਹੈ। ਇਸ ਲਈ ਉਕਤ ਮਾਮਲੇ ਨੂੰ ਐਸ.ਆਈ.ਟੀ. ਦੇ ਸਾਹਮਣੇ ਕਮੇਟੀ ਵੱਲੋਂ ਚੁਨੌਤੀ ਦਿੱਤੀ ਜਾਵੇਗੀ ਤਾਂਕਿ ਸਜਾ ਘੱਟਵਾਉਣ ਆਏ ਦੋਸ਼ੀਆਂ ਨੂੰ ਫਾਂਸੀ ਜਾਂ ਉਮਰਕੈਦ ਦੀ ਸਜਾ ਮਿਲ ਸਕੇ।
ਦਿੱਲੀ ਕਮੇਟੀ ਦੇਵੇਗੀ ਐਸ. ਆਈ. ਟੀ. ਦੇ ਸਾਹਮਣੇ ਚੁਨੌਤੀ
ਨਵੀਂ ਦਿੱਲੀ : ਨਵੰਬਰ 1984 ‘ਚ ਤ੍ਰਿਲੋਕਪੁਰੀ ਵਿਖੇ ਮਾਰੇ ਗਏ 95 ਸਿੱਖਾਂ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ 88 ਦੋਸ਼ੀਆਂ ਦੀ ਸਜਾ ਨੂੰ ਬਰਕਰਾਰ ਰੱਖਿਆ ਹੈ। 1996 ‘ਚ ਦਿੱਲੀ ਦੀ ਕੜਕੜਡੂਮਾ ਕੋਰਟ ਨੇ 95 ਸਿੱਖਾਂ ਦੇ ਕਤਲ ਅਤੇ 100 ਘਰ ਜਲਾਉਣ ਦੇ ਮਾਮਲੇ ‘ਚ 107 ਲੋਕਾਂ ਨੂੰ ਸਜਾ ਸੁਣਾਈ ਸੀ। ਦਿੱਲੀ ਹਾਈ ਕੋਰਟ ਦੇ ਜਸਟਿਸ ਆਰ.ਕੇ. ਗਾਬਾ ਨੇ ਅੱਜ ਸਜਾ ਨੂੰ ਬਰਕਰਾਰ ਰਖਣ ਦਾ ਆਦੇਸ਼ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹਾਈ ਕੋਰਟ ਦੇ ਫੈਸਲੇ ‘ਤੇ ਸ਼ਤੁਸ਼ਟੀ ਜਤਾਉਂਦੇ ਹੋਏ ਕੇਂਦਰ ਸਰਕਾਰ ਦੀ ਐਸ.ਆਈ. ਟੀ. ਦੇ ਸਾਹਮਣੇ ਉਕਤ ਮਾਮਲਿਆਂ ਦਾ ਟਰਾਇਲ ਦੋਬਾਰਾ ਖੁਲਵਾਉਣ ਦਾ ਐਲਾਨ ਕੀਤਾ।