ਦਵਾਈਆਂ ਦਾ ਵੱਧ ਸੇਵਨ ਘੱਟਾ ਰਿਹਾ ਹੈ ਅਮਰੀਕੀਆਂ ਦੀ ਉਮਰ

ਦਵਾਈਆਂ ਦਾ ਵੱਧ ਸੇਵਨ ਘੱਟਾ ਰਿਹਾ ਹੈ ਅਮਰੀਕੀਆਂ ਦੀ ਉਮਰ

ਵਾਸ਼ਿੰਗਟਨ : ਅਮਰੀਕਾ ‘ਚ ਸਾਲ 2017 ‘ਚ ਦਵਾਈਆਂ ਦੇ ਵੱਧ ਸੇਵਨ ਅਤੇ ਖੁਦਕੁਸ਼ੀਆਂ ਦੇ ਮਾਮਲਿਆਂ ‘ਚ ਵਾਧਾ ਹੋਣ ਨਾਲ ਉਮਰ ਦੀ ਆਸ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ ਕੌਮੀ ਸਿਹਤ ਕੇਂਦਰ ਦੇ ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਵੱਧ ਦਵਾਈਆਂ ਦੇ ਸੇਵਨ ਨਾਲ ਹੋਣ ਵਾਲੀਆਂ ਮੌਤਾਂ ‘ਚ ਸਾਲ 2016 ਦੀ ਤੁਲਣਾ ‘ਚ 9.6 ਫੀਸਦਾ ਦਾ ਵਾਧਾ ਹੋਇਆ ਹੈ। ਇਸ ਕਾਰਨ ਜੀਵਨ ਗੁਆਉਣ ਵਾਲਿਆਂ ਦੀ ਗਿਣਤੀ ਬੀਤੇ ਸਾਲ ਦੀ ਤੁਲਣਾ ‘ਚ 70 ਹਜ਼ਾਰ ਵੱਧ ਹੋ ਗਈ। ਉਥੇ ਹੀ ਅਮਰੀਕਾ ‘ਚ ਖੁਦਕੁਸ਼ੀ ਦੇ ਮਾਮਲਿਆਂ ‘ਚ 3.7 ਫੀਸਦੀ ਦਾ ਵਾਧਾ ਹੋਇਆ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਨਾਲ ਅਮਰੀਕੀਆਂ ਦੀ ਔਸਤ ਉਮਰ ‘ਚ ਗਿਰਾਵਟ ਆਈ ਹੈ ਅਤੇ ਔਸਤ ਉਮਰ ਸਾਲ 2016 ਦੀ ਤੁਲਣਾ ‘ਚ 0.1 ਸਾਲ ਘੱਟ ਹੋ ਕੇ 78.6 ਸਾਲ ਹੋ ਗਈ ਹੈ। ਇਹ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ, ਜਦੋਂ ਦੇਸ਼ ‘ਚ ਪੇਨ ਕਿਲਰ ਦਵਾਈਆਂ ਅਤੇ ਅਫੀਮ ਆਧਾਰਿਤ ਦਵਾਈਆਂ ਨਾਲ ਬਾਜ਼ਾਰ ਭਰਿਆ ਹੋਇਆ ਹੈ, ਨਾਲ ਹੀ ਨਕਲੀ ਅਫੀਮ ਆਧਾਰਿਤ ਦਵਾਈਆਂ ਅਤੇ ਨਸ਼ੀਲੇ ਪਦਾਰਥ ਹੈਰੋਇਨ ਦੀ ਵੀ ਉਪਲਬਧਤਾ ਹੈ। ਅੰਕੜੇ ਦਿਖਾਉਂਦੇ ਹਨ ਕਿ ਪਿਛਲੇ ਕੁਝ ਸਾਲ ‘ਚ ਅਮਰੀਕਾ ‘ਚ ਉਮਰ ਆਸ ‘ਚ ਗਿਰਾਵਟ ਆਈ ਹੈ। ਇਸ ਦਹਾਕੇ ‘ਚ ਪਹਿਲੀ ਵਾਰ ਸਾਲ 2015 ‘ਚ ਵੱਧ ਦਵਾਈਆਂ ਦਾ ਸੇਵਨ ਕਰਨਾ ਘੱਟ ਹੁੰਦੀ ਉਮਰ ਆਸ ਦਾ ਇਕ ਵੱਡਾ ਕਾਰਨ ਬਣਿਆ। ਕੁਲ ਮਿਲਾ ਕੇ ਉਮਰ ‘ਚ 2014 ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।