ਯੂ.ਐਨ ਦੇ ਬੇਰਿਟ ਐਲਾਨਨਾਮੇ ਵਿੱਚ ਗੁਰਬਾਣੀ ਦਰਜ ਹੋਣ ਦਾ ਜਰੀਆ ਬਣਨਾ ਮੇਰੇ ਲਈ ਮਾਣ ਵਾਲੀ ਗੱਲ: ਇਕਤੀਦਾਰ ਚੀਮਾ

ਯੂ.ਐਨ ਦੇ ਬੇਰਿਟ ਐਲਾਨਨਾਮੇ ਵਿੱਚ ਗੁਰਬਾਣੀ ਦਰਜ ਹੋਣ ਦਾ ਜਰੀਆ ਬਣਨਾ ਮੇਰੇ ਲਈ ਮਾਣ ਵਾਲੀ ਗੱਲ: ਇਕਤੀਦਾਰ ਚੀਮਾ

ਸੈਨ ਫਰਾਂਸਿਸਕੋ: ਮਾਰਚ 2017 ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਬਣੇ ਹਾਈ ਕਮਿਸ਼ਨਰ ਦਫਤਰ ਵਲੋਂ ਧਰਮ ਅਤੇ ਮਨੁੱਖੀ ਹੱਕਾਂ ਦੀ ਸਾਂਝ ਦਰਸਾਉਂਦਾ ”ਬੇਰਿਟ ਐਲਾਨਨਾਮਾ” ਨਾਂ ਦਾ ਦਸਤਾਵੇਜ ਜਾਰੀ ਕੀਤਾ ਗਿਆ ਸੀ। ਜਿਸ ਨੂੰ ਕਿ ਤੁਸੀਂ ਏਥੋਂ ਪੜ੍ਹ ਸਕਦੇ ਹੋ Beirut Declaration and its AH commitments on ”Faith for Rights”
ਇਸ ਦਸਤਾਵੇਜ ਵਿੱਚ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾ ਵਿਚੋਂ 18 ਅਹਿਦ ਦਰਜ ਕੀਤੇ ਗਏ ਹਨ। ਸੰਯੁਕਤ ਰਾਸ਼ਟਰ ਦੀ ਸਲਾਹਕਾਰ ਕਮੇਟੀ ਮੈਂਬਰ ਇਕਤੀਦਾਰ ਚੀਮਾ ਦੀਆਂ ਕੋਸ਼ਿਸ਼ਾਂ ਸਦਕਾ ਇਹਨਾਂ 18 ਅਹਿਦਾਂ ਵਿੱਚੋਂ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹਨ।
ਮਿਲਪੀਟਸ ਸੈਨ ਫਰਾਂਸਿਸਕੋ ਬੇਅ ਏਰੀਏ ਦੇ ਸ਼ਹਿਰ ਮਿਲਪੀਟਸ ਵਿਚ ਸਥਾਪਤ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿੱਚ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਮੌਕੇ ਇਕਤੀਦਾਰ ਚੀਮਾ ਵਲੋਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਬੇਰਿਟ ਐਲਾਨ ਨਾਮੇ ਵਿੱਚ ਅੰਕਿਤ ਕੀਤੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ ਵਾਲੀ ਪਲੈਕ ਗੁਰਦੁਆਰਾ ਸਾਹਿਬ ਵਿੱਚ ਭੇਂਟ ਕੀਤੀ ਗਈ।
ਇਸ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਦੀਆਂ ਗੁਰਮੁਖੀ, ਅੰਗਰੇਜੀ, ਫਰੈਂਚ ਅਤੇ ਅਰਬੀ ਵਿੱਚ ਦਰਜ ਕੀਤੀਆਂ ਗਈਆਂ ਹਨ।
ਇਸ ਮੌਕੇ ਬੋਲਦਿਆਂ ਡਾਕਟਰ ਇਕਦੀਤਾਰ ਚੀਮਾ ਨੇ ਦੱਸਿਆ ਕਿ ”ਉਨਾਂ ਨੂੰ ਇਹ ਮਾਣ ਹੈ ਕਿ ਸਿੱਖ ਕੌਮ ਦਾ ਮਾਣ ਰੱਖਣ ਦੀ ਸੇਵਾ ਦਾ ਕਾਰਜ ਉਨਾਂ ਕੋਲੋਂ ਹੋਇਆ ਹੈ ਤੇ ਇਹ ਕੁਦਰਤੀ ਹੀ ਹੋ ਗਿਆ, ਕਿਉਂਕਿ ਉਹ ਚਾਰਟਰ ਤਿਆਰ ਕਰਨ ਵਾਲੀ ਇਸ ਖਾਸ ਕਿਸਮ ਦੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ ਤੇ ਉਨਾਂ ਕਿਹਾ ਕਿ ਜਦ ਤੱਕ ਸਿੱਖ ਧਰਮ ਇਸ ਵਿਚ ਸਾਮਲ ਨਹੀਂ ਕੀਤਾ ਜਾਂਵੇਗਾ,ਉਹ ਇਸ ‘ਤੇ ਦਸਤਖਤ ਨਹੀਂ ਕਰਨਗੇ”
ਇਸ ਮੌਕੇ ਅਮਰੀਕਾ ਦੇ 15 ਗੁਰਦੁਆਰਾ ਸਾਹਿਬਾਨਾਂ ਦੇ ਮੁੱਖ ਸੇਵਾਦਾਰ ਹਾਜਰ ਸਨ।