ਕਈ ਬਿਮਾਰੀਆਂ ਦਾ ਇਲਾਜ ਹਨ ਦੇਸੀ ਮਸਾਲੇ

ਕਈ ਬਿਮਾਰੀਆਂ ਦਾ ਇਲਾਜ ਹਨ ਦੇਸੀ ਮਸਾਲੇ

ਆਪਣੀ ਨਿੱਜੀ ਜ਼ਿੰਦਗੀ ਵਿਚ ਅਸੀਂ ਸਾਰੇ ਹਮੇਸ਼ਾ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਰਹਿੰਦੇ ਹਾਂ, ਚਾਹੇ ਉਹ ਕਬਜ਼, ਭੁੱਖ ਨਾ ਲੱਗਣਾ, ਦਮਾ ਜਾਂ ਦਿਲ ਨਾਲ ਸਬੰਧਤ ਬਿਮਾਰੀ ਹੀ ਕਿਉਂ ਨਾ ਹੋਵੇ। ਇਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਸਾਨੂੰ ਚੰਗੇ-ਖਾਸੇ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਪਰ ਉਨ੍ਹਾਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਸ ਲਈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਡੀ ਰਸੋਈ ਵਿਚ ਵੀ ਕੁਝ ਅਜਿਹੀ ਸਮੱਗਰੀ ਹਮੇਸ਼ਾ ਮੌਜੂਦ ਰਹਿੰਦੀ ਹੈ, ਜੋ ਦਵਾਈਆਂ ਨੂੰ ਵੀ ਫੇਲ੍ਹ ਕਰ ਸਕਦੀ ਹੈ। ਰਸੋਈ ਵਿਚ ਰੱਖੇ ਮਸਾਲੇ ਨਾ ਸਿਰਫ ਭੋਜਨ ਨੂੰ ਸਵਾਦੀ ਬਣਾਉਣ ਦੇ ਕੰਮ ਆਉਂਦੇ ਹਨ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ। ਆਓ ਗੱਲ ਕਰਦੇ ਹਾਂ ਅਜਿਹੇ ਹੀ ਕੁਝ ਮਸਾਲਿਆਂ ਦੇ ਚਮਤਕਾਰੀ ਦਵਾਈਆਂ ਵਾਲੇ ਗੁਣਾਂ ਬਾਰੇ, ਜੋ ਸਾਡੇ ਸਰੀਰ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਂਦੇ ਹੋਏ ਰਾਹਤ ਦਿੰਦੇ ਹਨ-
ਅਦਰਕ: ਪੇਨ ਕਿੱਲਰ ਦੇ ਰੂਪ ਵਿਚ ਅਦਰਕ ਜੋ ਇਕ ਤੇਜ਼ ਖੁਸ਼ਬੂ ਅਤੇ ਸਵਾਦ ਵਾਲਾ ਹੁੰਦਾ ਹੈ, ਆਮ ਤੌਰ ‘ਤੇ ਪੀਣ ਵਾਲੇ ਪਦਾਰਥਾਂ ਵਿਚ ਮਿਲਾ ਕੇ ਅਮਲ ਵਿਚ ਲਿਆਂਦਾ ਜਾਂਦਾ ਹੈ। ਅਦਰਕ ਆਪਣੇ ਐਂਟੀਬਾਇਓਟਿਕ ਗੁਣਾਂ ਦੇ ਕਾਰਨ ਹੀ ਸਰਦੀ, ਖਾਂਸੀ, ਜ਼ੁਕਾਮ, ਨਜ਼ਲਾ ਅਤੇ ਬੁਖਾਰ ਵਰਗੀਆਂ ਆਮ ਬਿਮਾਰੀਆਂ ਲਈ ਰਾਮਬਾਣ ਹੈ। ਇਸ ਤੋਂ ਇਲਾਵਾ ਸਾਹ ਅਤੇ ਪਾਚਣ ਸਬੰਧੀ ਬਿਮਾਰੀਆਂ ਦੇ ਨਾਲ-ਨਾਲ ਮੋਟਾਪੇ, ਦਿਲ ਦੇ ਰੋਗ, ਜੋੜਾਂ ਵਿਚ ਹੋਣ ਵਾਲੇ ਦਰਦ, ਔਰਤਾਂ ਨੂੰ ਗਰਭਪਾਤ, ਸਰਦੀ, ਖੰਘ ਆਦਿ ਜ਼ੁਕਾਮ ਵਿਚ ਵੀ ਰਾਹਤ ਦਿੰਦਾ ਹੈ।
ਹਲਦੀ : ਧਾਰਮਿਕ ਕੰਮਾਂ ਵਿਚ ਕੰਮ ਆਉਣ ਵਾਲੀ ਹਲਦੀ ਜਿੰਨੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ, ਓਨੀ ਹੀ ਚਮੜੀ ਲਈ ਵੀ। ਇਹ ਅਕਸਰ ਸੁੰਦਰਤਾ ਵਧਾਉਣ ਲਈ ਅਮਲ ਵਿਚ ਲਿਆਈ ਜਾਂਦੀ ਹੈ। ਆਰਥਰਾਈਟਿਸ, ਹਾਰਟ ਬਰਨ, ਪੇਟ ਵਿਚ ਕੀੜੇ, ਪੇਟ ਦਰਦ, ਸਿਰਦਰਦ, ਦੰਦ ਦਾ ਦਰਦ, ਤਣਾਅ, ਫੇਫੜਿਆਂ ਦੇ ਇਨਫੈਕਸ਼ਨ, ਬ੍ਰਾਂਕਾਯਟਿਸ ਆਦਿ ਰੋਗਾਂ ਵਿਚ ਵੀ ਇਹ ਇਕ ਚਮਤਕਾਰੀ ਦਵਾਈ ਦੇ ਰੂਪ ਵਿਚ ਵਰਤੀ ਜਾਂਦੀ ਹੈ।
ਲਸਣ: ਮਸਾਲੇ ਦੇ ਰੂਪ ਵਿਚ ਲਸਣ ਕੁਦਰਤੀ ਰੂਪ ਨਾਲ ਦਰਦ ਅਤੇ ਸੋਜ ਨੂੰ ਬੜੀ ਤੇਜ਼ੀ ਨਾਲ ਘੱਟ ਕਰਦਾ ਹੈ।
ਲੌਂਗ: ਲੌਂਗ ਵਿਚ ਐਂਟੀ-ਬਾਇਓਟਿਕ, ਐਂਟੀ-ਸੈਪਟਿਕ, ਐਂਟੀ-ਮਾਈਕ੍ਰੋਬਿਯਲ, ਐਂਟੀ-ਫੰਗਲ ਅਤੇ ਐਂਟੀ-ਵਾਇਰਲ ਆਦਿ ਸਾਰੇ ਗੁਣ ਹਨ, ਜੋ ਅਲੱਗ-ਅਲੱਗ ਪ੍ਰੇਸ਼ਾਨੀਆਂ ਜਿਵੇਂ ਦੰਦ ਦਰਦ, ਸਿਰਦਰਦ ਅਤੇ ਦਮਾ ਆਦਿ ਬਿਮਾਰੀਆਂ ਤੋਂ ਬਚਾਈ ਰੱਖਦੇ ਹਨ। ਏਨਾ ਹੀ ਨਹੀਂ, ਸਾਡੇ ਖੂਨ ਵਿਚ ਮੌਜੂਦ ਅਸ਼ੁੱਧੀਆਂ ਨੂੰ ਦੂਰ ਕਰਨ ਅਤੇ ਪਾਚਣ ਤੰਤਰ ਨੂੰ ਦਰੁਸਤ ਕਰਨ ਵਿਚ ਵੀ ਇਹ ਕਾਫੀ ਕਾਰਗਰ ਹੈ। ਦੰਦ ਦਰਦ ਤੋਂ ਬਚਣ ਲਈ ਲੌਂਗ ਦੇ ਤੇਲ ਦੀ ਵਰਤੋਂ ਅਕਸਰ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਆਪਣੇ ਐਂਟੀ-ਸੈਪਟਿਕ ਗੁਣਾਂ ਕਾਰਨ ਹੀ ਅਸੀਂ ਇਸ ਨੂੰ ਇਕ ਬਿਹਤਰ ਮਾਊਥਵਾਸ਼ ਦੇ ਰੂਪ ਵਿਚ ਦੇਖਦੇ ਹਾਂ। ਇਹੀ ਨਹੀਂ, ਚਿਹਰੇ ਦੇ ਮੁਹਾਸਿਆਂ ਨੂੰ ਦੂਰ ਕਰਨ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਅਦਾ ਕਰਦਾ ਹੈ।
ਅਜ਼ਵਾਇਣ: ਸਵਾਦ ਅਤੇ ਪਾਚਕ ਅਜ਼ਵਾਇਣ ਹਮੇਸ਼ਾ ਸੁਗੰਧ ਅਤੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਵਿਚ ਅੱਵਲ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਦਿਮਾਗ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਹ ਭੁੱਖ ਅਤੇ ਪਾਚਣ ਸ਼ਕਤੀ ਵਿਚ ਵਾਧਾ ਕਰਦੇ ਹੋਏ ਪੇਟ ਸਬੰਧੀ ਅਨੇਕ ਰੋਗ ਜਿਵੇਂ ਗੈਸ, ਬਦਹਜ਼ਮੀ, ਕਬਜ਼ ਆਦਿ ਨੂੰ ਦੂਰ ਕਰਨ ਵਿਚ ਬਹੁਤ ਲਾਭਦਾਇਕ ਹੈ। ਅਜ਼ਵਾਇਣ ਸ਼ੂਗਰ ਰੋਗੀਆਂ ਨੂੰ ਫੰਗਲ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ।
ਧਨੀਆ : ਡਾਕਟਰਾਂ ਦੇ ਸ਼ਬਦਾਂ ਮੁਤਾਬਿਕ ਸਾਬਤ ਧਨੀਏ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਅਦਭੁੱਤ ਸਮਰੱਥਾ ਹੁੰਦੀ ਹੈ। ਇਸ ਦੇ ਬੀਜਾਂ ਵਿਚ ਐਂਟੀ-ਆਕਸੀਡੈਂਟ, ਮਿਨਰਲ, ਵਿਟਾਮਿਨ ‘ਏ’, ‘ਸੀ’ ਅਤੇ ਆਇਰਨ ਹੁੰਦਾ ਹੈ, ਜੋ ਕਿ ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ, ਕੈਂਸਰ ਵਰਗੇ ਵੱਡੇ ਰੋਗ ਨਾਲ ਲੜਨ ਵਿਚ ਕਾਫੀ ਮਦਦਗਾਰ ਹੈ।
ਮੇਥੀ : ਸਵਾਦ ਅਤੇ ਸੁੰਦਰਤਾ ਵਧਾਉਣ ਵਿਚ ਸਰਬਸ੍ਰੇਸ਼ਠ ਮੇਥੀ ਦੀ ਵਰਤੋਂ ਕੈਂਸਰ ਰੋਧਕ ਤੱਤ ਦੇ ਕਾਰਨ ਸ਼ੂਗਰ, ਉੱਚ ਖੂਨ ਦਬਾਅ ਅਤੇ ਪੇਟ ਸਬੰਧੀ ਸਮੱਸਿਆ ਤੋਂ ਛੁਟਕਾਰੇ ਲਈ ਕੀਤੀ ਜਾਂਦੀ ਹੈ।