Copyright © 2019 - ਪੰਜਾਬੀ ਹੇਰਿਟੇਜ
ਭਾਰਤ ਤੋਂ ਰੋਬੋਕਾਲ ‘ਤੇ ਅਮਰੀਕਾ ਸਖ਼ਤ, ਕਾਲ ਸੈਂਟਰਾਂ ਖ਼ਿਲਾਫ਼ ਕੀਤਾ ਧੋਖਾਧੜੀ ਦਾ ਮਾਮਲਾ ਦਰਜ਼

ਭਾਰਤ ਤੋਂ ਰੋਬੋਕਾਲ ‘ਤੇ ਅਮਰੀਕਾ ਸਖ਼ਤ, ਕਾਲ ਸੈਂਟਰਾਂ ਖ਼ਿਲਾਫ਼ ਕੀਤਾ ਧੋਖਾਧੜੀ ਦਾ ਮਾਮਲਾ ਦਰਜ਼

ਵਾਸ਼ਿੰਗਟਨ : ਅਮਰੀਕਾ ‘ਚ ਕਾਲ ਸੈਂਟਰ ਚਲਾਉਣ ਵਾਲੀਆਂ ਪੰਜ ਕੰਪਨੀਆਂ ਤੇ ਤਿੰਨ ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ‘ਤੇ ਵਿਦੇਸ਼ ਸਥਿਤ ਕਾਲ ਸੈਂਟਰ ਤੋਂ ਫਰਜ਼ੀ ਰੋਬੋਕਾਲ ਕਰ ਕੇ ਅਮਰੀਕੀ ਨਾਗਰਿਕਾਂ ਤੋਂ ਕਰੋੜਾਂ ਡਾਲਰ ਠੱਗਣ ਦਾ ਦੋਸ਼ ਹੈ। ਖ਼ਾਸ ਗੱਲ ਇਹ ਹੈ ਕਿ ਵਧੇਰੇ ਰੋਬੋਕਾਲ ਭਾਰਤ ਤੋਂ ਕੀਤੀਆਂ ਗਈਆਂ ਸਨ।
ਨਿਆ ਵਿਭਾਗ ਵੱਲੋਂ ਦਰਜ ਕੀਤੇ ਗਏ ਮਾਮਲੇ ‘ਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਕਿ ਉਹ ਫਰਜ਼ੀ ਰੋਬੋਕਾਲ ਨਾ ਕਰਨ। ਇਸ ਦੇ ਬਾਵਜੂਦ ਉਨ੍ਹਾਂ ਨੇ ਅਜਿਹਾ ਕਰਨਾ ਜਾਰੀ ਰੱਖਿਆ ਤੇ ਵਿਦੇਸ਼ ‘ਚ ਚੱਲ ਰਹੀਆਂ ਫਰਜ਼ੀ ਯੋਜਨਾਵਾਂ ‘ਚ ਅਮਰੀਕੀ ਨਾਗਰਿਕਾਂ ਨੂੰ ਫਸਾਉਂਦੇ ਰਹੇ। ਵਧੇਰੇ ਕਾਲ ਭਾਰਤ ਤੋਂ ਹੀ ਕੀਤੀਆਂ ਜਾਂਦੀਆਂ ਸਨ ਤੇ ਇਸ ਨਾਲ ਬੁਜ਼ੁਰਗਾਂ ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਹੋਇਆ। ਨਿਆ ਵਿਭਾਗ ਮੁਤਾਬਕ ਰੋਬੋਕਾਲ ਰਾਹੀਂ ਲੋਕਾਂ ਨੂੰ ਕਈ ਤਰ੍ਹਾਂ ਦੀ ਸਰਕਾਰੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਸੀ। ਇਸ ‘ਚ ਸਮਾਜਿਕ ਸੁਰੱਖਿਆ ਲਾਭ ਖ਼ਤਮ ਕਰਨਾ, ਕਥਿਤ ਟੈਕਸ ਧੋਖਾਧੜੀ ‘ਤੇ ਗਿ੿ਫ਼ਤਾਰੀ, ਇਮੀਗ੍ਰੇਸ਼ਨ ਫਾਰਮ ਨੂੰ ਸਹੀ ਤਰੀਕੇ ਨਾਲ ਭਰਨ ‘ਚ ਨਾਕਾਮ ਰਹਿਣ ‘ਤੇ ਦੇਸ਼ ਵਾਪਸ ਭੇਜਣ ਵਰਗੀ ਧਮਕੀ ਸ਼ਾਮਲ ਹੈ। ਇਨ੍ਹਾਂ ਰੋਬੋਕਾਲ ਦਾ ਮੁੱਖ ਮਕਸਦ ਅਮਰੀਕੀਆਂ ਨੂੰ ਡਰਾ-ਧਮਕਾ ਕੇ ਵੱਡੀ ਰਕਮ ਹਾਸਲ ਕਰਨਾ ਸੀ।