Copyright & copy; 2019 ਪੰਜਾਬ ਟਾਈਮਜ਼, All Right Reserved
‘ਨੋ -ਮੈਚ ਚਿੱਠੀਆਂ’ ਬਣੀਆਂ ਅਮਰੀਕੀ ਪਰਵਾਸੀਆਂ ਲਈ ਵੱਡੀ ਸਮੱਸਿਆ

‘ਨੋ -ਮੈਚ ਚਿੱਠੀਆਂ’ ਬਣੀਆਂ ਅਮਰੀਕੀ ਪਰਵਾਸੀਆਂ ਲਈ ਵੱਡੀ ਸਮੱਸਿਆ

ਵਾਸ਼ਿੰਗਟਨ : ਅਮਰੀਕਾ ਵਿਚ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀਆਂ ਨੌਕਰੀਆਂ ਲਈ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਉਹ ਆਪਣੇ ਇੰਮੀਗ੍ਰੇਸ਼ਨ ਸਟੇਟਸ ਨੂੰ ਸਾਬਤ ਕਰਨ ਵਿਚ ਅਸਫ਼ਲ ਹੋ ਰਹੇ ਹਨ। ਡਬਲਿਊ-2 ਟੈਕਸ ਫ਼ਾਰਮਾਂ ਵਿਚ ਪ੍ਰਵਾਸੀਆਂ ਦੁਆਰਾ ਮੁਹੱਈਆ ਕਰਵਾਈ ਜਾਣਕਾਰੀ ਅਤੇ ਸਰਕਾਰੀ ਰਿਕਾਰਡ ਵਿਚ ਫ਼ਰਕ ਨਜ਼ਰ ਆਉਣ ‘ਤੇ ਪ੍ਰਵਾਸੀਆਂ ਦੇ ਰੁਜ਼ਗਾਰਦਾਤਾਵਾਂ ਨੂੰ ‘ਕੋਈ ਮਿਲਾਨ ਨਹੀਂ ਹੋ ਰਿਹਾ’ ਸਿਰਲੇਖ ਵਾਲੀਆਂ ਚਿੱਠੀਆਂ ਭੇਜ ਦਿਤੀਆਂ ਜਾਂਦੀਆਂ ਹਨ ਜਦਕਿ ਜ਼ਿਆਦਾਤਰ ਮਾਮਲਿਆਂ ਵਿਚ ਇਹ ਤਰੁੱਟੀ ਪ੍ਰਸ਼ਾਸਕੀ ਜਾਂ ਡਾਟਾ ਐਂਟਰੀ ਵਿਚ ਕੋਤਾਹੀ ਕਾਰਨ ਹੁੰਦੀ ਹੈ। ਅਮਰੀਕਾ ਵਿਚ ਬਹੁਤ ਸਾਰੇ ਪਰਵਾਸੀ ਅਜਿਹੇ ਹਨ ਜੋ ਆਪਣਾ ਕਾਨੂੰਨੀ ਰੁਤਬਾ ਸਾਬਤ ਕਰਨ ਦੇ ਸਮਰੱਥ ਨਹੀਂ ਅਤੇ ਇਸ ਸੂਰਤ ਵਿਚ ਸੋਸ਼ਲ ਸਕਿਉਰਟੀ ਐਡਮਨਿਸਟ੍ਰੇਸ਼ਨ ਵਿਭਾਗ ਉਨਾਂ ਦੇ ਮਾਲਕਾਂ ਨੂੰ ‘ਨੋ ਮੈਚ ਸਰਟੀਫਿਕੇਟ’ ਭੇਜ ਰਿਹਾ ਹੈ ਜਿਸ ਦੇ ਆਧਾਰ ‘ਤੇ ਮਾਲਕ ਵੱਲੋਂ ਪ੍ਰਵਾਸੀਆਂ ਨੂੰ ਨੌਕਰੀ ਤੋਂ ਜਵਾਬ ਦੇ ਦਿਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਜਿੱਥੇ ਪਰਵਾਸੀ ਸੜਕ ਉੱਤੇ ਆ ਜਾਂਦਾ ਹੈ, ਉਥੇ ਹੀ ਮਾਲਕ ਦਾ ਉਤਪਾਦਨ ਘਟਣ ਕਾਰਨ ਨੁਕਸਾਨ ਹੁੰਦਾ ਹੈ। ਇੱਕ ਰਿਪੋਰਟ ਅਨੁਸਾਰ 2019 ਦੇ ਵਿਚ ਟਰੰਪ ਸਰਕਾਰ 570,000 ਨੋ ਮੈਚ ਸਰਟੀਫਿਕੇਟ ਕੰਪਨੀਆਂ ਨੂੰ ਭੇਜ ਸਕਦੀ ਹੈ।