Copyright & copy; 2019 ਪੰਜਾਬ ਟਾਈਮਜ਼, All Right Reserved
ਮੋਦੀ ਨੇ ਦੂਜੀ ਵਾਰ ਚੁੱਕੀ ਪ੍ਰਧਾਨ ਮੰਤਰੀ ਵਜੋਂ ਸਹੁੰ

ਮੋਦੀ ਨੇ ਦੂਜੀ ਵਾਰ ਚੁੱਕੀ ਪ੍ਰਧਾਨ ਮੰਤਰੀ ਵਜੋਂ ਸਹੁੰ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਲਗਾਤਾਰ ਦੂਜੀ ਵਾਰ ਮੁਲਕ ਦੀ ਵਾਗਡੋਰ ਸੰਭਾਲ ਲਈ। ਰਾਸ਼ਟਰਪਤੀ ਭਵਨ ਵਿਚ ਵਿਦੇਸ਼ੀ ਤੇ ਦੇਸੀ ਮਹਿਮਾਨਾਂ ਦੀ ਮੌਜੂਦਗੀ ਵਿਚ ਉਨ੍ਹਾ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁਕਾਈ। ਉਨ੍ਹਾ ਤੋਂ ਬਾਅਦ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਨੇ ਸਹੁੰ ਚੁੱਕੀ। ਇਸ ਤਰ੍ਹਾਂ ਰਾਜਨਾਥ ਦਾ ਨੰਬਰ ਦੋ ਹੋਵੇਗਾ। ਪ੍ਰਧਾਨ ਮੰਤਰੀ ਦੇ ਨਾਲ 24 ਕੈਬਨਟ ਮੰਤਰੀਆਂ ਨੇ ਸਹੁੰ ਚੁੱਕੀ। ਸਾਬਕਾ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਦੀ ਕੈਬਨਟ ਵਿਚ ਐਂਟਰੀ ਨੇ ਹੈਰਾਨ ਕੀਤਾ ਹੈ। ਉਹ ਚੀਨ ਤੇ ਅਮਰੀਕਾ ਵਿਚ ਰਾਜਦੂਤ ਰਹਿ ਚੁੱਕੇ ਹਨ। ਚੌਥੇ ਨੰਬਰ ‘ਤੇ ਨਿਤਿਨ ਗਡਕਰੀ ਨੇ ਸਹੁੰ ਚੁੱਕੀ। ਉਨ੍ਹਾ ਤੋਂ ਬਾਅਦ ਸਦਾਨੰਦ ਗੌੜਾ, ਨਿਰਮਲਾ ਸੀਤਾਰਮਨ, ਰਾਮ ਵਿਲਾਸ ਪਾਸਵਾਨ, ਨਰਿੰਦਰ ਸਿੰਘ ਤੋਮਰ, ਰਵੀ ਸ਼ੰਕਰ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਡਾ. ਰਮੇਸ਼ ਪੋਖਰੀਆਲ, ਅਰਜੁਨ ਮੁੰਡਾ, ਸਿਮਰਤੀ ਈਰਾਨੀ, ਡਾ. ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪੀਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਲਾਦ ਜੋਸ਼ੀ, ਮਹਿੰਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਸਹੁੰ ਚੁੱਕੀ। ਅਰੁਣ ਜੇਤਲੀ ਨੇ ਤਾਂ ਸਿਹਤ ਦੀ ਬਿਨਾ ‘ਤੇ ਖੁਦ ਹੀ ਨਾਂਹ ਕਰ ਦਿੱਤੀ ਸੀ ਪਰ ਸੁਸ਼ਮਾ ਵੀ ਨਵੀਂ ਸਰਕਾਰ ਵਿਚ ਨਹੀਂ ਹੋਣਗੇ। ਮੇਨਕਾ ਗਾਂਧੀ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ।