Copyright © 2019 - ਪੰਜਾਬੀ ਹੇਰਿਟੇਜ
ਭਾਰਤ ਦੇ ਨਵੇਂ ਬਣੇ 43 ਫੀਸਦੀ ਸੰਸਦ ਮੈਂਬਰ ਦਾਗੀ

ਭਾਰਤ ਦੇ ਨਵੇਂ ਬਣੇ 43 ਫੀਸਦੀ ਸੰਸਦ ਮੈਂਬਰ ਦਾਗੀ

ਨਵੀਂ ਦਿੱਲੀ : ਭਾਰਤ ਦੇ ਨਵੇਂ ਸੰਸਦ ਮੈਂਬਰਾਂ ‘ਚੋਂ 43 ਫੀਸਦੀ ਤੋਂ ਵੱਧ ਸੰਸਦ ਮੈਂਬਰਾਂ ਖਿਲਾਫ ਅਪਰਾਧਕ ਦੋਸ਼ ਲੱਗੇ ਹਨ ਤੇ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ 2014 ਮੁਕਾਬਲੇ 26 ਫੀਸਦੀ ਵਧੀ ਹੈ। ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਆਪਣੀ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ।

ਏਡੀਆਰ ਦੀ ਰਿਪੋਰਟ ਅਨੁਸਾਰ ਲੋਕ ਸਭਾ ਚੋਣਾਂ ਜਿੱਤਣ ਵਾਲੇ 539 ਲੋਕ ਸਭਾ ਮੈਂਬਰਾਂ’ਚੋਂ 233 ਖਿਲਾਫ ਅਪਰਾਧਕ ਦੋਸ਼ ਲੱਗੇ ਹੋਏ ਹਨ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਭਾਜਪਾ ਦੇ 116 ਮੈਂਬਰ ਹਨ ਜਿਨ੍ਹਾਂ ਦੀ ਗਿਣਤੀ 39 ਫੀਸਦੀ ਬਣਦੀ ਹੈ। ਇਸ ਤੋਂ ਬਾਅਦ ਕਾਂਗਰਸ ਦੇ 29, ਜਨਤਾ ਦਲ ਯੂਨਾਈਟਿਡ ਦੇ 13, ਡੀ.ਐਮ.ਕੇ. ਦੇ 10 ਅਤੇ ਤ੍ਰਿਣਾਮੂਲ ਕਾਂਗਰਸ ਦੇ 9 ਸੰਸਦ ਮੈਂਬਰਾਂ ਦਾ ਸਥਾਨ ਆਉਂਦਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 185 ਸੰਸਦ ਮੈਂਬਰਾਂ (34 ਫੀਸਦੀ) ਖਿਲਾਫ ਅਪਰਾਧਕ ਦੋਸ਼ ਲੱਗੇ ਹੋਏ ਸਨ ਅਤੇ ਇਨ੍ਹਾਂ ‘ਚੋਂ 112 ਉਤੇ ਗੰਭੀਰ ਅਪਰਾਧਿਕ ਕੇਸ ਦਰਜ ਸਨ। 2009 ਦੀਆਂ ਲੋਕ ਸਭਾ ਚੋਣਾਂ ‘ਚ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ 162 (30 ਫੀਸਦੀ) ਸੀ ਅਤੇ ਇਨ੍ਹਾਂ ‘ਚੋਂ 14 ਫੀਸਦ ‘ਤੇ ਗੰਭੀਰ ਅਪਰਾਧਿਕ ਦੋਸ਼ ਸਨ। ਨਵੀਂ ਲੋਕ ਸਭਾ ‘ਚ ਤਕਰੀਬਨ 29 ਫੀਸਦੀ ਸੰਸਦ ਮੈਂਬਰ ਹਨ ਅਜਿਹੇ ਹਨ ਜਿਨ੍ਹਾਂ ‘ਤੇ ਜਬਰ ਜਨਾਹ, ਹੱਤਿਆ, ਹੱਤਿਆ ਦੀ ਕੋਸ਼ਿਸ਼ ਅਤੇ ਮਹਿਲਾਵਾਂ ‘ਤੇ ਜ਼ੁਲਮ ਕਰਨ ਨਾਲ ਸਬੰਧਤ ਦੋਸ਼ ਲੱਗੇ ਹੋਏ ਹਨ। ਏਡੀਆਰ ਨੇ ਕਿਹਾ, ‘2009 ਤੋਂ ਲੈ ਕੇ 2019 ਤੱਕ ਅਪਰਾਧਿਕ ਪਿਛੋਕੜ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 109 ਫੀਸਦੀ ਵਧੀ ਹੈ।’ ਭਾਜਪਾ ਦੇ ਪੰਜ, ਬਸਪਾ ਦੇ ਦੋ ਅਤੇ ਕਾਂਗਰਸ, ਐਨ.ਸੀ.ਪੀ. ਤੇ ਵਾਈ.ਐਸ.ਆਰ. ਕਾਂਗਰਸ ਦੇ ਇਕ-ਇਕ ਸੰਸਦ ਮੈਂਬਰ ਖਿਲਾਫ ਕਤਲ ਦੇ ਦੋਸ਼ ਲੱਗੇ ਹੋਏ ਹਨ। ਨਵੀਂ ਚੁਣੀ ਗਈ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਖਿਲਾਫ 2008 ਮਾਲੇਗਾਓਂ ਧਮਾਕੇ ਦੇ ਦੋਸ਼ ਹਨ