Copyright © 2019 - ਪੰਜਾਬੀ ਹੇਰਿਟੇਜ
ਬ੍ਰਿਟਿਸ਼ ਨਾਗਰਿਕਾਂ ਨਾਲ ਜ਼ਬਰਦਸਤੀ ਵਿਆਹ ਕਰਾਉਣ ‘ਚ ਭਾਰਤੀ ਤੀਜੇ ਨੰਬਰ ‘ਤੇ

ਬ੍ਰਿਟਿਸ਼ ਨਾਗਰਿਕਾਂ ਨਾਲ ਜ਼ਬਰਦਸਤੀ ਵਿਆਹ ਕਰਾਉਣ ‘ਚ ਭਾਰਤੀ ਤੀਜੇ ਨੰਬਰ ‘ਤੇ

ਲੰਡਨ : ਬ੍ਰਿਟਿਸ ਨਾਗਰਿਕਾਂ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਦੇ ਮਾਮਲੇ ਵਿਚ ਭਾਰਤ ਤੀਜੇ ਨੰਬਰ ਉਤੇ ਪਹੁੰਚ ਗਿਆ। ਬ੍ਰਿਟੇਨ ਸਰਕਾਰ ਦੇ ਨਵੇਂ ਅੰਕੜਿਆਂ ਮੁਤਾਬਕ ਇਸ ਤਰ੍ਹਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਪਾਕਿਸਤਾਨ ਤੋਂ ਆਉਂਦੇ ਹਨ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਦਫ਼ਤਰ ਦੀ ਸੰਯੁਕਤ ਜ਼ਬਰਨ ਵਿਆਹ ਇਕਾਈ (ਐਫਐਮਈ) ਨੇ 2018 ਵਿਚ ਅਜਿਹੇ 110 ਮਾਮਲੇ ਦਰਜ ਕੀਤੇ, ਜਿੱਥੇ ਭਾਰਤ ਵਿਚ ਬ੍ਰਿਟਿਸ ਨਾਗਰਿਕਾਂ ਨੂੰ ਜਬਰਦਸਤੀ ਵਿਆਹ ਕਰਨਾ ਪਿਆ। ਜਬਰਨ ਵਿਆਹ ਦੇ ਸਭ ਤੋਂ ਜ਼ਿਆਦਾ 769 ਮਾਮਲੇ ਪਾਕਿਸਤਾਨ ਨਾਲ ਜੁੜੇ ਸਨ। ਇਸ ਦੇ ਬਾਅਦ 157 ਮਾਮਲਿਆਂ ਨਾਲ ਬੰਗਲਾਦੇਸ਼ ਦੂਜੇ ਅਤੇ 46 ਮਾਮਲਿਆਂ ਨਾਲ ਸੋਮਾਲੀਆ ਚੌਥੇ ਨੰਬਰ ਉਤੇ ਰਿਹਾ। ਐਫਐਮਯੂ ਨੇ ਪਿਛਲੇ ਹਫ਼ਤੇ ਜਾਰੀ ਆਪਣੀ 2018 ਦੇ ਵਿਸ਼ਲੇਸ਼ਣ ਵਿਚ ਕਿਹਾ ਕਿ ਜ਼ਬਰਦਸਤੀ ਵਿਆਹ ਕਿਸੇ ਦੇਸ਼ ਦਾ ਸੰਸਕ੍ਰਿਤੀ ਨਾਲ ਜੁੜੀ ਸਮੱਸਿਆ ਨਹੀਂ ਹੈ। ਸਾਲ 2011 ਤੋਂ ਹੀ ਐਫਐਮਯੂ ਏਸ਼ੀਆ, ਮੱਧ ਪੂਰਵ, ਯੂਰੋਪ ਅਤੇ ਉਤਰੀ ਅਮਰੀਕਾ ਦੇ 110 ਤੋਂ ਜ਼ਿਆਦਾ ਦੇਸ਼ ਅਜਿਹੇ ਮਾਮਲਿਆਂ ਨੂੰ ਦੇਖ ਰਿਹਾ ਹੈ। 2017 ਵਿਚ ਭਾਰਤ ਵਿਚ ਜੁਣੇ ਇਸ ਤਰ੍ਹਾਂ ਦੇ 82 ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ 2016 ਵਿਚ 79 ਮਾਮਲੇ ਦਰਜ ਕੀਤੇ ਗਏ ਸਨ।