Copyright © 2019 - ਪੰਜਾਬੀ ਹੇਰਿਟੇਜ
ਬੱਚਿਆਂ ਦਾ ਪਾਊਡਰ ਬਣਾਉਣ ਵਾਲੀ ਕੰਪਨੀ ਨੂੰ 57.2 ਕਰੋੜ ਡਾਲਰ ਦਾ ਜ਼ੁਰਮਾਨਾ

ਬੱਚਿਆਂ ਦਾ ਪਾਊਡਰ ਬਣਾਉਣ ਵਾਲੀ ਕੰਪਨੀ ਨੂੰ 57.2 ਕਰੋੜ ਡਾਲਰ ਦਾ ਜ਼ੁਰਮਾਨਾ

ਵਾਸ਼ਿੰਗਟਨ : ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਜੱਜ ਵੱਲੋਂ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਮਾਮਲੇ ਵਿੱਚ ਦਿੱਗਜ ਅਮਰੀਕੀ ਹੈਲਥ ਕੰਪਨੀ ਜੌਨਸਨ ਐਂਡ ਜੌਨਸਨ ‘ਤੇ 57.2 ਕਰੋੜ ਡਾਲਰ ਯਾਨੀ ਕਿ ਕਰੀਬ 4100 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੰਪਨੀ ਵੱਲੋਂ ਜਾਣਬੁਝ ਕੇ ਓਪਾਰਿਡ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ।
ਜੱਜ ਵੱਲੋਂ ਸੂਬਾ ਸਰਕਾਰ ਵੱਲੋਂ ਓਪਾਇਡ ਪੀੜਤਾਂ ਦੇ ਇਲਾਜ ਲਈ ਮੰਗੀ ਗਈ ਰਕਮ ਦੇ ਮੁਕਾਬਲੇ ਜੌਨਸਨ ਐਂਡ ਜੌਨਸਨ ਨੂੰ ਕਾਫੀ ਘੱਟ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ । ਜਿਸ ਵਿੱਚ ਸੂਬਾ ਸਰਕਾਰ ਵੱਲੋਂ 17 ਅਰਬ ਡਾਲਰ (1.20 ਕਰੋੜ ਰੁਪਏ) ਦੀ ਮੰਗ ਕੀਤੀ ਗਈ ਸੀ ।
ਇਸ ਮਾਮਲੇ ਵਿੱਚ ਜੱਜ ਥਾਡ ਬਾਲਕਮੈਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੌਨਸਨ ਐਂਡ ਜੌਨਸਨ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕੰਪਨੀ ਦੀ ਗਲਤੀ ਤੇ ਖ਼ਤਰਨਾਕ ਮਾਰਕੀਟਿੰਗ ਕਾਰਨ ਤੇਜ਼ੀ ਨਾਲ ਨਸ਼ੇ ਦੀ ਵਧਦੀ ਆਦਤ ਤੇ ਓਵਰਡੋਜ਼ ਨਾਲ ਮੌਤ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ ।
ਇਸ ਮਾਮਲੇ ਵਿੱਚ ਜੌਨਸਨ ਐਂਡ ਜੌਨਸਨ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਪੀਲ ਕਰਨ ਦਾ ਮਜ਼ਬੂਤ ਆਧਾਰ ਹੈ ਤੇ ਉਹ ਪੂਰੇ ਜੋਸ਼ ਨਾਲ ਇਸ ਫੈਸਲੇ ਨੂੰ ਚੁਣੌਤੀ ਦੇਣਗੇ । ਉਥੇ ਹੀ ਦੂਜੇ ਪਾਸੇ ਕੰਪਨੀ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕਲ ਉੱਲਾਮਨ ਨੇ ਕਿਹਾ ਕਿ ਓਕਲਾਹੋਮਾ ਵਿੱਚ ਜੌਨਸਨ ਐਂਡ ਜੌਨਸਨ ਕਰਕੇ ਓਪਾਇਡ ਸਕੰਟ ਖੜ੍ਹਾ ਨਹੀ ਹੋਇਆ ਹੈ । ਉਨ੍ਹਾਂ ਕਿਹਾ ਕਿ ਓਪਾਰਿਡ ਸੰਕਟ ਇੱਕ ਨਿੱਜੀ ਸਿਹਤ ਦਾ ਮਾਮਲਾ ਹੈ ।
ਦੱਸ ਦੇਈਏ ਕਿ ਜੱਜ ਦੇ ਫੈਸਲੇ ‘ਤੇ ਓਪਾਇਡ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਦੀ ਨਜ਼ਰ ਸੀ, ਕਿਉਂਕਿ ਇਨ੍ਹਾਂ ਦਵਾਈਆ ਨੂੰ ਬਣਾਉਣ ਵਾਲੀ ਕੰਪਨੀਆਂ ‘ਤੇ ਅਮਰੀਕਾ ਵਿੱਚ ਢਾਈ ਹਜ਼ਾਰ ਮੁਕੱਦਮੇ ਚੱਲ ਰਹੇ ਹਨ ।