Copyright © 2019 - ਪੰਜਾਬੀ ਹੇਰਿਟੇਜ
ਫਲੋਰੀਡਾ ‘ਤੇ ਡੋਰੀਅਨ ਤੂਫਾਨ ਦਾ ਖਤਰਾ, ਐਮਰਜੈਂਸੀ ਲਾਗੂ

ਫਲੋਰੀਡਾ ‘ਤੇ ਡੋਰੀਅਨ ਤੂਫਾਨ ਦਾ ਖਤਰਾ, ਐਮਰਜੈਂਸੀ ਲਾਗੂ

ਵਾਸ਼ਿੰਗਟਨ : ਅਮਰੀਕਾ ‘ਤੇ ਇਸ ਸਮੇਂ ਕੁਦਰਤੀ ਆਫਤ ਮੰਡਰਾ ਰਹੀ ਹੈ। ਡੋਰੀਅਨ ਤੂਫਾਨ ਦੇ ਖਤਰਨਾਕ ਰੂਪ ਧਾਰਣ ਕਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਕਾਰਨ ਅਮਰੀਕੀ ਸੂਬੇ ਫਲੋਰੀਡਾ ‘ਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ।
ਤੂਫਾਨ ਸਬੰਧੀ ਜਾਣਕਾਰੀ ਦੇਣ ਵਾਲੇ ਕੇਂਦਰ ਨੇ ਕਿਹਾ,”ਡੋਰੀਅਨ ਉੱਤਰੀ-ਪੂਰਬੀ ਕੈਰੇਬੀਅਨ ਸਮੁੰਦਰ ਤੋਂ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਅਤੇ ਪੱਛਮੀ ਅਟਲਾਂਟਿਕ ‘ਚ ਇਸ ਦੇ ਖਤਰਨਾਕ ਰੂਪ ਧਾਰਨ ਕਰਨ ਦੀ ਉਮੀਦ ਹੈ।” ਸੂਬਾ ਗਵਰਨਰ ਰੋਨ ਡੇ ਸੰਤੀਸ਼ ਨੇ ਦੱਸਿਆ ਕਿ ਪੂਰਬੀ ਕੈਰੇਬੀਆਈ ਸਮੁੰਦਰ ‘ਚ ਡੋਰੀਅਨ ਦੇ ਪਹਿਲੇ ਸ਼੍ਰੇਣੀ ‘ਚ ਤਬਦੀਲ ਹੋਣ ਮਗਰੋਂ ਫਲੋਰੀਡਾ ‘ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ। ਪ੍ਰਸ਼ਾਸਨ ਤੂਫਾਨ ਕਾਰਨ ਹੋਣ ਵਾਲੇ ਭੂਚਾਲ, ਹੜ੍ਹ, ਬਿਜਲੀ ਸਪਲਾਈ ਬੰਦ ਹੋਣ ਵਰਗੀਆਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਦੀ ਤਿਆਰੀ ਕਰ ਰਿਹਾ ਹੈ।
ਮੌਸਮ ਵਿਭਾਗ ਨੇ ਡੋਰੀਅਨ ਦੇ ਆਉਣ ਵਾਲੇ ਦਿਨਾਂ ‘ਚ ਮਜ਼ਬੂਤ ਹੋਣ ਅਤੇ ਇਸ ਕਾਰਨ ਬਹਿਮਾਸ ਅਤੇ ਫਲੋਰੀਡਾ ਦੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਹੈ।