Copyright © 2019 - ਪੰਜਾਬੀ ਹੇਰਿਟੇਜ
ਦੁਨੀਆ ਭਰ ਦੇ ਦੇਸ਼ਾਂ ‘ਤੇ ਛਾਇਆ ਆਰਥਿਕ ਮੰਦੀ ਦਾ ਖਤਰਾ

ਦੁਨੀਆ ਭਰ ਦੇ ਦੇਸ਼ਾਂ ‘ਤੇ ਛਾਇਆ ਆਰਥਿਕ ਮੰਦੀ ਦਾ ਖਤਰਾ

ਵਾਸ਼ਿੰਗਟਨ ਅਮਰੀਕਾ ਦੇ CEOs ਜਿਸ ਤਰ੍ਹਾਂ ਬਜ਼ਾਰ ‘ਚੋਂ ਪੈਸਾ ਕੱਢ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਕ ਵਾਰ ਫਿਰ ਪੂਰੀ ਦੁਨੀਆ ਮੰਦੀ ਦੀ ਲਪੇਟ ‘ਚ ਆਉਣ ਵਾਲੀ ਹੈ। ਅਮਰੀਕਾ ਦੇ CEOs ਰਿਕਾਰਡ ਤੇਜ਼ੀ ਨਾਲ ਆਪਣੇ ਸ਼ੇਅਰ ਵੇਚ ਰਹੇ ਹਨ। ਅਗਸਤ ‘ਚ ਉਨ੍ਹਾਂ ਨੇ ਪ੍ਰਤੀਦਿਨ ਔਸਤਨ 600 ਮਿਲੀਅਨ ਡਾਲਰ(43 ਅਰਬ ਡਾਲਰ) ਦੇ ਸ਼ੇਅਰ ਵੇਚੇ ਹਨ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਸ਼ੇਅਰਧਾਰਕਾਂ ਨੇ 10 ਅਰਬ ਡਾਲਰ ਤੋਂ ਜ਼ਿਆਦਾ ਦੇ ਸ਼ੇਅਰ ਵੇਚੇ ਹਨ। ਅਮਰੀਕੀ CEOs ਨੇ ਇਸ ਤਰ੍ਹਾਂ ਦੀ ਵਿਕਰੀ ਗਲੋਬਲ ਮੰਦੀ ਤੋਂ ਠੀਕ ਪਹਿਲਾਂ 2006-07 ‘ਚ ਕੀਤੀ ਸੀ। ਅਮਰੀਕੀ ਸ਼ੇਅਰ ਬਜ਼ਾਰ ਦਾ ਬੁੱਲ ਰਨ ਰਿਕਾਰਡ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਚਲਿਆ ਹੈ, ਜਿਸਦੀ ਸ਼ੁਰੂਆਤ 9 ਮਾਰਚ 2009 ਨੂੰ ਹੋਈ ਸੀ। ਇਸ ਦੌਰਾਨ ਅਮਰੀਕੀ ਸ਼ੇਅਰ ਬਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਡਾਓਜੋਂਸ 19 ਹਜ਼ਾਰ ਉੱਪਰ ਚੜ੍ਹਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਟਾਪ ਐਗਜ਼ੀਕਿਊਟਿਵ ਦੇ ਮਨ ਇਸ ਗੱਲ ਨੂੰ ਲੈ ਕੇ ਸ਼ੰਸ਼ੋਪੰਜ ਹੈ ਕਿ ਸ਼ੇਅਰ ਬਜ਼ਾਰ ਦੀ ਇਹ ਤੇਜ਼ੀ ਕਦੋਂ ਤੱਕ ਜਾਰੀ ਰਹੇਗੀ?
ਇਸ ਕਾਰਨ CEOs ਅਤੇ ਕੰਪਨੀਆਂ ਦੇ ਬਾਨੀ ਸ਼ੇਅਰ ਵੇਚ ਕੇ ਪੈਸਾ ਕੱਢ ਰਹੇ ਹਨ। ਇਕ ਰਿਪੋਰਟ ਮੁਤਾਬਕ ਬਾਨੀ ਮਾਰਕ ਜੁਕਰਬਰਗ ਸਮੇਤ ਫੇਸਬੁੱਕ ਦੇ ਤਿੰਨ ਟਾਪ ਐਗਜ਼ੀਕਿਊਟਿਵਜ਼ ਨੇ ਇਸ ਹਫਤੇ 49 ਮਿਲੀਅਨ ਡਾਲਰ(3.5 ਅਰਬ ਰੁਪਏ) ਦੇ ਸ਼ੇਅਰ ਵੇਚੇ ਹਨ। ਪਿੱਜ਼ਾ ਚੇਨ ਪਾਪਾ ਜੋਂਸ ਦੇ ਸਾਬਕਾ ਸੀ.ਈ.ਓ. ਅਤੇ ਬਾਨੀ ਜਾਨ ਸਨੈਡਰ 16 ਮਿਲੀਅਨ ਡਾਲਰ(1.15 ਅਰਬ ਰੁਪਏ) ਦੇ ਸ਼ੇਅਰ ਮਆ ‘ਚ ਅਤੇ 20 ਮਿਲੀਅਨ ਡਾਲਰ ਦੇ ਸ਼ੇਅਰ ਇਸ ਹਫਤੇ ਵੇਚੇ ਹਨ। ਕੰਪਨੀ ਦੇ ਅੰਦਰੂਨੀ ਲੋਕ ਸ਼ੇਅਰ ਵੇਚ ਰਹੇ ਹਨ ਇਸ ਦਾ ਬਹੁਤ ਹੀ ਸਿੱਧਾ ਜਿਹਾ ਕਾਰਨ ਹੈ ਕਿ ਲੋਕਾਂ ਨੂੰ ਆਪਣੀ ਕੰਪਨੀ ‘ਤੇ ਭਰੋਸਾ ਨਹੀਂ ਹੈ। ਜਿਸ ਸਮੇਂ ਜ਼ਿੰਮੇਦਾਰ ਲੋਕ ਆਪਣੇ ਸ਼ੇਅਰ ਵੇਚਦੇ ਹਨ ਤਾਂ ਇਸ ਨੂੰ ਕੰਪਨੀ ‘ਚ ਵਿਸ਼ਵਾਸ ‘ਚ ਕਮੀ ‘ਤੇ ਤੌਰ ‘ਤੇ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਹਮੇਸ਼ਾ ਸਹੀ ਵੀ ਨਹੀਂ ਹੁੰਦਾ। ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਕੰਪਨੀਆਂ ਵਲੋਂ ਕੀਤੇ ਗਏ ਬਾਇਬੈਕ ਪਹਿਲ ਦੇ ਕਾਰਨ ਵੀ ਅਜਿਹਾ ਹੁੰਦਾ ਹੈ।