ਰੁਝਾਨ ਖ਼ਬਰਾਂ
ਜੇ ਪੰਜਾਬ ਵਾਲੇ ਆਪਣੀਆਂ ਜਮੀਨਾਂ ਬਚਾ ਗਏ ਤੇ ਇਹ ਲੜਾਈ ਜਿੱਤ ਗਏ, ਅਗਲੇ 20-25 ਸਾਲ ਤਕ ਇਹ ਖਿੱਤਾ ਬਹੁਤ ਅੱਗੇ ਹੋਵੇਗਾ

 

ਜੇ ਪੰਜਾਬ ਵਾਲੇ ਆਪਣੀਆਂ ਜਮੀਨਾਂ ਬਚਾ ਗਏ ਤੇ ਇਹ ਲੜਾਈ ਜਿੱਤ ਗਏ, ਅਗਲੇ 20-25 ਸਾਲ ਤਕ ਇਹ ਖਿੱਤਾ ਬਹੁਤ ਅੱਗੇ ਹੋਵੇਗਾ

ਏਸ਼ੀਆ ਤੇ ਮਿਡਲ ਈਸਟ ਦੇ ਬਹੁਤ ਸਾਰੇ ਦੇਸ਼ ਸੜਕੀ ਤੇ ਰੇਲ ਰਾਹੀਂ ਵਪਾਰ ਨੂੰ ਖੋਲ੍ਹਣ ਜ਼ਾ ਰਹੇ ਨੇ। ਆਪਸ ਚ silk route ਦੇ ਜ਼ਰੀਏ ਵਪਾਰ ਕਰਨਗੇ। ਚੀਨ-ਪਾਕਿਸਤਾਨ economic ਕੋਰੀਡੋਰ ਦੇ ਤਹਿਤ ਦੁਨੀਆ ਦੀ ਸਭ ਤੋਂ ਵੱਡੀ ਬੰਦਰਗਾਹ gwadar (ਪਾਕਿਸਤਾਨ) ਚ ਬਣਾ ਰਹੇ ਨੇ ਤੇ Gwadar ਦੁਨੀਆ ਦਾ ਉੱਭਰਦਾ ਸ਼ਹਿਰ ਬਣ ਰਿਹਾ।
ਭਾਰਤ ਦੇ ਵਪਾਰੀ ਵੀ ਇਸ ਰਸਤੇ ਰਾਹੀਂ ਵਪਾਰ ਕਰਨਾ ਚਾਉਂਦੇ ਨੇ ਜ਼ਾ ਸਮੇ ਦੀ ਮੁੱਖ ਲੋੜ ਆ। ਭਾਰਤ ਨੂੰ ਨਾ-ਚਾਉਂਦੇ ਹੋਏ ਵੀ ਇਸ ਨੂੰ ਖੋਲ੍ਹਣਾ ਪਵੇਗਾ। ਇਸੇ ਕਰਕੇ ਦਿੱਲੀ ਕੱਟੜਾ ਮਾਰਗ(ਇਸ ਸਮੇ ਪੰਜਾਬ ਚ ਇਸਦਾ ਵਿਰੋਧ ਹੋ ਰਿਹਾ) ਅਤੇ ਅਮ੍ਰਿਤਸਰ ਤੋਂ ਕੋਲਕਾਤਾ ਗਲਯਾਰਾ ਤਿਆਰ ਹੋ ਰਿਹਾ। ਪਾਕਿਸਤਾਨ ਦੀ ਇਕ ਵੈਬਸਾਈਟ ਤੇ ਅੰਮ੍ਰਿਤਸਰ ਤੇ ਬਠਿੰਡਾ trade route railway ਨਾਲ ਜੁੜੇ ਦਿਖਾਏ ਗਏ ਸੀ। ਪੂਰੇ ਭਾਰਤ ਦਾ ਸੜਕੀ ਵਪਾਰ ਅੰਮ੍ਰਿਤਸਰ ਦੇ ਰਸਤੇ ਤੋਂ ਹੋਣਾ ਹੈ।
ਪੰਜਾਬ ਦੀ ਫ਼ਸਲ ਜਿੰਨ੍ਹੇ ਸਮੇ ਤੇ ਖਰਚੇ ਚ ਕੋਲਕਾਤਾ ਬੰਦਰਗਾਹ ਜ਼ਾ ਦੱਖਣ ਚ ਜਾਂਦੀ ਐ, ਓਹਨੇ ਚ ਏਸ਼ੀਆ ਤੋਂ ਅੱਗੇ ਯੂਰਪ ਤਕ ਜ਼ਮੀਨੀ ਰਸਤੇ ਜਾ ਸਕੇਗੀ। ਹੋਰਨਾਂ ਦੇਸ਼ਾਂ ਚ ਸੜਕੀ ਤੇ ਰੇਲ ਦਾ ਕੰਮ ਵੱਡੇ ਪੱਧਰ ਤੇ ਚਲ ਰਿਹਾ। ਤੁਰਕੀ ਪਾਕਿਸਤਾਨ ਤਕ ਰੇਲ ਲਾਈਨ ਵਿਸ਼ਾ ਰਿਹਾ ਹੈ ਤੇ ਸੰਯੁਕਤ ਅਰਬ ਵਾਲੇ ਭਾਰਤ ਤਕ ਰੇਲ ਚਾਉਂਦੇ ਨੇ। ਹੋਰਨਾਂ ਦੇਸ਼ਾਂ ਦੀ ਨਿਗ੍ਹਾ ਭਾਰਤ ਤੇ ਖ਼ਾਸਕਰ ਸਿੱਖਾਂ ਤੇ ਹੈ।