ਰੁਝਾਨ ਖ਼ਬਰਾਂ
ਸੂਬਾ ਸਰਕਾਰ ਨੇ ਈਸਟਰ ਵੀਕਐਂਡ ਦੇ ਮੱਦੇ ਨਜ਼ਰ ਜਾਰੀ ਕੀਤੀਆਂ ਹਦਾਇਤਾਂ

ਸੂਬਾ ਸਰਕਾਰ ਨੇ ਈਸਟਰ ਵੀਕਐਂਡ ਦੇ ਮੱਦੇ ਨਜ਼ਰ ਜਾਰੀ ਕੀਤੀਆਂ ਹਦਾਇਤਾਂ

ਸਰੀ : ਈਸਟਰ ਵੀਕਐਂਡ ਦੇ ਮੱਦੇ ਨਜ਼ਰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਤਾਂ ਜੋ ਸੂਬੇ ‘ਚ ਦੁਬਾਰਾ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਦੇ ਕੇਸਾਂ ‘ਚ ਰੋਕਿਆ ਜਾ ਸਕੇ। ਸੂਬੇ ‘ਚ ਇੱਕੋ ਦਿਨ 1013 ਨਵੇਂ ਕੋਵਿਡ-19 ਦੇ ਕੇਸ ਆਉਣ ਤੋਂ ਬਾਅਦ ਸਰਕਾਰ ਵਲੋਂ ਇਹ ਅਪੀਲ ਜਾਰੀ ਕੀਤੀ ਗਈ ਹੈ। ਕਈ ਹਫ਼ਤਿਆ ਬਾਅਦ ਵੀਰਵਾਰ ਨੂੰ ਇੱਕੋ ਦਿਨ ਆਏ ਇਹ ਸਭ ਤੋਂ ਵੱਧ ਕੋਰੋਨਾ ਦੇ ਕੇਸ ਹਨ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰਿਅਨ ਡਿਸਕ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ‘ਚ ਕੋਵਿਡ-19 ਦਾ ਜੋਖਮ ਅਜੇ ਵੀ ਬਹੁਤ ਜ਼ਿਆਦਾ ਹੈ ਇਸ ਲਈ ਲੋਕਾਂ ਛੁੱਟੀ ਵਾਲੇ ਇਨ੍ਹਾਂ ਦਿਨਾਂ ‘ਚ ਯਾਤਰਾ ਕਰਨ ਤੋਂ ਗੁਰੇਜ਼ ਕਰਨ ਅਤੇ ਘਰ ‘ਚ ਹੀ ਰਹਿਣ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਕੋਵਿਡ-19 ਦੇ ਕੁਲ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਟੱਪ ਚੁੱਕੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ 91066 ਲੋਕ ਕੋਰੋਨਾਵਾਇਰਸ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 7524 ਕੇਸ ਐਕਟਿਵ ਹਨ। ਈਸਟਰ ਵੀਕਐਂਡ ਦੇ ਮੱਦੇ ਨਜ਼ਰ ਕੈਨੇਡਾ ਦੇ ਕਈ ਸੂਬਿਆਂ ‘ਚ ਪਾਬੰਦੀਆਂ ਦੀ ਘੋਸ਼ਣਾ ਵੀ ਕੀਤੀ ਗਈ ਹੈ।