ਰੁਝਾਨ ਖ਼ਬਰਾਂ
ਧਾਰਮਿਕ ਸਥਾਨਾਂ ‘ਤੇ ਇਕੱਠ ਕਰਨ ‘ਤੇ ਲੱਗੀ ਪਾਬੰਦੀ ਦਾ ਮਾਮਲਾ ਕੋਰਟ ਆਫ਼ ਅਪੀਲ ‘ਚ ਪਹੁੰਚਿਆ

 

ਧਾਰਮਿਕ ਸਥਾਨਾਂ ‘ਤੇ ਇਕੱਠ ਕਰਨ ‘ਤੇ ਲੱਗੀ ਪਾਬੰਦੀ ਦਾ ਮਾਮਲਾ ਕੋਰਟ ਆਫ਼ ਅਪੀਲ ‘ਚ ਪਹੁੰਚਿਆ

ਵੈਨਕੂਵਰ: ਬੀ.ਸੀ. ਇਨਡੋਰ ਧਾਰਮਿਕ ਸਥਾਨਾਂ ‘ਤੇ ਇਕੱਠ ਕਰਨ ਦੀ ਲੱਗੀ ਪਾਬੰਦੀ ਦਾ ਮਾਮਲਾ ਸਰਵਉੱਚ ਆਦਲਤ ‘ਚ ਪਹੁੰਚ ਗਿਆ ਹੈ। ਮਾਰਚ ‘ਚ ਸੁਪਰੀਮ ਕੋਰਟ ਦੇ ਜਸਟਿਸ ਵਲੋਂ ਫਰੇਜ਼ਰ ਵੈਲੀ ਦੇ 3 ਧਾਰਮਿਕ ਸਥਾਨਾਂ ਵਲੋਂ ਪਾਈ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ‘ਚ ਉਨ੍ਹਾਂ ਮੰਗ ਕੀਤੀ ਸੀ ਪ੍ਰੋਵਿੰਸ਼ੀਅਲ ਹੈਲਥ ਅਫ਼ਸਰ ਡਾ. ਬੋਨੀ ਹੈਨਰੀ ਵਲੋਂ ਜਾਰੀ ਆਦੇਸ਼ ਧਾਰਮਿਕ ਆਜ਼ਾਦੀ ਦੀ ਉਲੰਘਣਾ ਹਨ। ਜ਼ਿਕਰਯੋਗ ਹੈ ਕਿ ਸੂਬੇ ‘ਚ ਈਸਟਰ ਵੀਕਐਂਡ ਮਨਾਉਣ ਦੇ ਮੱਦੇ ਨਜ਼ਰ ਇਹ ਅਪੀਲ ਦਾਇਰ ਕੀਤੀ ਗਈ ਹੈ।