ਰੁਝਾਨ ਖ਼ਬਰਾਂ
ਮੇਸੋਨਿਕ ਲੌਜ ‘ਚ ਅੱਗ ਲਾਉਣ ਵਾਲਾ ਸ਼ੱਕੀ ਵਿਅਕਤੀ ਗ੍ਰਿਫਤਾਰ

 

ਮੇਸੋਨਿਕ ਲੌਜ ‘ਚ ਅੱਗ ਲਾਉਣ ਵਾਲਾ ਸ਼ੱਕੀ ਵਿਅਕਤੀ ਗ੍ਰਿਫਤਾਰ

ਸਰੀ, (ਹਰਦਮ ਮਾਨ): ਵੈਨਕੂਵਰ ਪੁਲਿਸ ਨੇ ਮੈਟਰੋ ਵੈਨਕੂਵਰ ਦੇ ਤਿੰਨ ਮੇਸੋਨਿਕ ਲੌਜ ਵਿਚ ਅੱਗ ਲਾਉਣ ਦੇ ਸ਼ੱਕ ਵਿਚ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਵੈਨਕੂਵਰ ਪੁਲਿਸ ਵਿਭਾਗ ਦੇ ਕਾਂਸਟੇਬਲ ਤਾਨੀਆ ਵਿਸਿਨਟਿਨ ਨੇ ਦੱਸਿਆ ਹੈ ਕਿ ਇਕ ਪੁਲਿਸ ਅਧਿਕਾਰੀ ਨੇ (ਆਫ ਡਿਊਟੀ ਦੌਰਾਨ) ਵੈਨਕੂਵਰ ਦੀ ਰੂਪਰਟ ਸਟ੍ਰੀਟ ਅਤੇ ਈਸਟ 29 ਐਵੇਨਿਊ ਨੇੜੇ ਮੇਸੋਨਿਕ ਮੰਦਰ ਦੇ ਕੋਲੋਂ ਸ਼ੱਕੀ ਆਦਮੀ ਨੂੰ ਭਜਦੇ ਹੋਏ ਵੇਖਿਆ ਅਤੇ ਪੁਲਿਸ ਵੱਲੋਂ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਕਰੀਬ 6.45 ਵਜੇ ਆਰ.ਸੀ.ਐਮ.ਪੀ. ਨੂੰ ਲਿਨ ਵੈਲੀ ਵਿਚ ਮੈਸੋਨਿਕ ਲੌਜ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਅਤੇ ਇਸ ਤੋਂ ਕੁਝ ਹੀ ਮਿੰਟ ਬਾਅਦ ਸਵੇਰੇ ਕਰੀਬ 7 ਵਜੇ ਆਰ.ਸੀ.ਐਮ.ਪੀ. ਨੂੰ ਡਿਊਕ ਆਫ ਕਨੌਟ ਲੌਜ ਨੰਬਰ 64 ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਇਸ ਇਮਾਰਤ ਵਿਚ ਵੀ ਮੈਸੋਨਿਕ ਲੌਜ ਹੈ। ਇਹ ਇਮਾਰਤ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ‘ਚ ਘਿਰ ਗਈ ਸੀ। ਅੱਗ ਲੱਗਣ ਦੀ ਅਜਿਹੀ ਹੀ ਹੋਰ ਘਟਨਾ ਵੈਨਕੂਵਰ ਵਿਚ ਰੂਪਰਟ ਸਟ੍ਰੀਟ ਅਤੇ 29 ਐਵੀਨਿਊ ਦੇ ਇਲਾਕੇ ਵਿਚ ਸਥਿਤ ਮੈਸੋਨਿਕ ਹਾਲ ਵਿਚ ਵੀ ਵਾਪਰੀ।