ਰੁਝਾਨ ਖ਼ਬਰਾਂ
ਫਾਈਜ਼ਰ ਕੰਪਨੀ ਦਾ ਦਾਅਵਾ : ਟੀਕੇ ਦਾ ਅਸਰ ਘੱਟੋ-ਘੱਟ 6 ਮਹੀਨੇ ਰਹਿੰਦਾ ਹੈ

ਫਾਈਜ਼ਰ ਕੰਪਨੀ ਦਾ ਦਾਅਵਾ : ਟੀਕੇ ਦਾ ਅਸਰ ਘੱਟੋ-ਘੱਟ 6 ਮਹੀਨੇ ਰਹਿੰਦਾ ਹੈ

ਸਰੀ : ਫਾਈਜ਼ਰ ਇੰਕ ਅਤੇ ਬਾਇਓਨਟੈਕ ਦਾ ਕੋਵਿਡ-19 ਟੀਕਾ ਲੱਗਭਗ 91% ਬਿਮਾਰੀ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਹੈ, ਵੀਰਵਾਰ ਨੂੰ ਆਪਣੇ ਟ੍ਰਾਇਲਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕੰਪਨੀ ਇਹ ਦਾਅਵਾ ਕੀਤਾ ਹੈ ਕਿ ਇਸ ਦਾ ਅਸਰ 6 ਮਹੀਨੇ ਤੱਕ ਰਹਿੰਦਾ ਹੈ। ਕੰਪਨੀ ਦੇ ਅਨੁਸਾਰ ਦੱਖਣੀ ਅਫਰੀਕਾ ‘ਚ ਟ੍ਰਾਇਲਾਂ ਦੌਰਾਨ ਕਈ ਅੰਕੜੇ 100% ਪ੍ਰਭਾਵਸ਼ਾਲੀ ਵੀ ਰਹੇ ਹਨ। ਨਵੇਂ ਵੈਰੀਐਂਟ ਦੇ ਕੋਵਿਡ-19 ‘ਤੇ ਵੀ ਇਹ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ। ਹਲਾਂਕਿ ਪਹਿਲੇ ਟ੍ਰਾਇਲ ਦੌਰਾਨ 95% ਨਤੀਜੇ ਆਏ ਸਨ ਜਦੋਂ ਕਿ ਤਾਜ਼ਾ ਟ੍ਰਾਇਲਾਂ ‘ਚ ਇਹ ਘੱਟ ਕੇ 91.3% ਰਹਿ ਗਿਆ ਹੈ। ਕੰਪਨੀ ਨੇ ਇਸ ਦਾ ਕਾਰਨ ਕੋਵਿਡ-19 ਦੇ ਨਵੇਂ ਵੈਰੀਐਂਟ ਨੂੰ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਤਾਜ਼ਾ ਨਤੀਜਿਆਂ ‘ਚ 12000 ਤੋਂ ਵੱਧ ਲੋਕਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ। ਇਸ ਸਮੇਂ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਇਸ ਦੀ ਵਰਤੋਂ ਐਮਰਜੈਂਸੀ ਦੇ ਆਧਾਰ ‘ਤੇ ਦਿੱਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਯੂ.ਕੇ. ਤੋਂ ਆਏ ਕੋਵਿਡ-19 ਦੇ ਨਵੇਂ ਰੂਪ ਵੈਕਸੀਨ ‘ਚ ਰੁਕਾਵਟ ਪੈਦਾ ਕਰ ਸਕਦੇ ਹਨ। ਅੰਕੜਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਅਮਰੀਕਾ ‘ਚ ਦੱਖਣੀ ਅਫਰੀਕਾ ਕੋਵਿਡ-19 ਵੈਰੀਐਂਟ ਦੇ 300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਇਹ ਵੈਕਸੀਨ 12 ਤੋਂ 15 ਦੇ ਬੱਚਿਆਂ ਲਈ ਵੀ ਉਲੱਬਧ ਕਰਵਾ ਦਿੱਤੀ ਜਾਵੇਗੀ ਜਿਸ ਦੇ ਟਰਾਇਲ ਚੱਲ ਰਹੇ ਹਨ ਅਤੇ ਇਸ ਦੇ ਨਤੀਜੇ ਕਾਫੀ ਪ੍ਰਭਾਵਸ਼ਾਲੀ ਆਏ ਹਨ।