ਰੁਝਾਨ ਖ਼ਬਰਾਂ
ਕਾਦਰ ਖ਼ਾਨ ਦੇ ਵੱਡੇ ਬੇਟੇ ਅਬੱਦੁਲ ਕੁਦਦੂਸ ਖ਼ਾਨ ਦਾ ਦਿਹਾਂਤ

 

ਕਾਦਰ ਖ਼ਾਨ ਦੇ ਵੱਡੇ ਬੇਟੇ ਅਬੱਦੁਲ ਕੁਦਦੂਸ ਖ਼ਾਨ ਦਾ ਦਿਹਾਂਤ

ਟਰਾਂਟੋ: ਬਾਲੀਵੁੱਡ ਦੇ ਦਿੱਗਜ਼ ਅਤੇ ਸਭ ਤੋਂ ਬੇਹਤਰੀਨ ਕਲਾਕਾਰਾਂ ਦੀ ਸੂਚੀ ‘ਚ ਸਵਰਗੀ ਅਦਾਕਾਰ ਕਾਦਰ ਖ਼ਾਨ ਦਾ ਨਾਂਅ ਜ਼ਰੂਰ ਆਉਂਦਾ ਹੈ। ਅਦਾਕਾਰੀ ਅਤੇ ਕਾਮੇਡੀ ਕਰ ਕੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਸੀ। ਅਦਾਕਾਰ ਕਾਦਰ ਖ਼ਾਨ ਦਾ ਦਿਹਾਂਤ 31 ਦਸੰਬਰ 2018 ਨੂੰ ਹੋ ਗਿਆ ਸੀ ਪਰ ਹੁਣ ਉਸ ਦੇ ਪਰਿਵਾਰ ਨਾਲ ਜੁੜੀ ਖ਼ਬਰ ਹੈ। ਅਸਲ ‘ਚ ਕਾਦਰ ਖ਼ਾਨ ਦੇ ਬੇਟ ਦਾ ਦਿਹਾਂਤ ਹੋ ਗਿਆ ਹੈ। ਕਾਦਰ ਖ਼ਾਨ ਦੇ ਵੱਡੇ ਬੇਟੇ ਅਬੱਦੁਲ ਕੁਦਦੂਸ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਉਹ ਕੈਨੇਡਾ ‘ਚ ਰਹਿੰਦੇ ਸਨ ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਅਬੱਦੁਲ ਕੁਦਦੂਸ ਖ਼ਾਨ ਫ਼ਿਲਮੀ ਦੁਨੀਆ ਤੋਂ ਦੂਰ ਸਨ। ਉਹ ਕੈਨੇਡਾ ਦੇ ਇਕ ਹਵਾਈ ਅੱਡੇ ‘ਤੇ ਸਕਿਊਰਟੀ ਅਫ਼ਸਰ ਦੇ ਅਹੁਦੇ ‘ਤੇ ਤਾਇਨਾਤ ਸਨ।