ਰੁਝਾਨ ਖ਼ਬਰਾਂ
ਅਲਬਰਟਾ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਤੇਜ਼ੀ ਨਾਲ ਹੋ ਰਿਹਾ ਵਾਧਾ

 

ਅਲਬਰਟਾ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਤੇਜ਼ੀ ਨਾਲ ਹੋ ਰਿਹਾ ਵਾਧਾ

ਕੈਲਗਰੀ : ਪਿਛਲੇ 11 ਹਫ਼ਤਿਆਂ ‘ਚ ਪਹਿਲੀ ਵਾਰ ਅਲਬਰਟਾ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਤੇ ਇਸ ਦੇ ਨਵੇਂ ਵੇਰੀਐਂਟ ਦੇ ਵੀ ਇਕ ਦਿਨ ‘ਚ ਸਭ ਤੋਂ ਵੱਧ ਮਾਮਲੇ ਆਉਣ ਦਾ ਰਿਕਾਰਡ ਬਣ ਗਿਆ ਹੈ। ਬੀਤੇ ਦਿਨੀਂ ਦੱਸਿਆ ਗਿਆ ਕਿ ਸੂਬੇ ਵਿਚ ਲੰਘੇ 24 ਘੰਟਿਆਂ ਦੌਰਾਨ ਕੋਵਿਡ-19 ਦੇ 871 ਨਵੇਂ ਕੇਸ ਆਏ ਰਿਪੋਰਟ ਹੋਏ ਹਨ ਅਤੇ ਇਨ੍ਹਾਂ ‘ਚੋਂ 406 ਮਾਮਲੇ ਨਵੇਂ ਵੇਰੀਐਂਟ ਨਾਲ ਸਬੰਧਿਤ ਹਨ। ਨਵੇਂ ਵੇਰੀਐਂਟ ਦੇ ਮਾਮਲੇ ਸੂਬੇ ਵਿਚ ਹੁਣ ਵਧ ਕੇ 31.9%, ਭਾਵ 2660 ‘ਤੇ ਪਹੁੰਚ ਗਏ ਹਨ ਜਦੋਂ ਕਿ ਕੁਲ ਐਕਟਿਵ ਮਾਮਲਿਆਂ ਦੀ ਸੰਖਿਆ ਵਧ ਕੇ 8350 ‘ਤੇ ਪਹੁੰਚ ਗਈ ਹੈ। 25 ਜਨਵਰੀ ਤੋਂ ਬਾਅਦ ਇਹ ਅੰਕੜਾ ਸਭ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਕੈਲਗਰੀ ਜ਼ੋਨ ‘ਚ ਇਨ੍ਹਾਂ ਕੇਸਾਂ ਦੀ ਗਿਣਤੀ 3923 ਅਤੇ ਐਡਮਿੰਟਨ ਜ਼ੋਨ ਵਿਚ 1844 ਹੋ ਗਈ ਹੈ। ਇਸ ਵਾਇਰਸ ਕਾਰਨ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1990 ਹੋ ਗਈ ਹੈ। ਲੰਘੇ ਦਿਨ 3 ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਰਿਪੋਰਟ ਆਈ ਹੈ। ਸੂਬੇ ਦੇ 6 ਲੱਖ 34 ਹਜ਼ਾਰ 997 ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇਕ ਇਕ ਡੋਜ਼ ਮਿਲ ਚੁੱਕੀ ਹੈ ਜਦੋਂ ਕਿ ਇਕ ਲੱਖ ਇਕ ਹਜ਼ਾਰ 928 ਵਿਅਕਤੀਆਂ ਨੂੰ ਦੋ-ਦੋ ਡੋਜ਼ਿਜ਼ ਮਿਲ ਚੁੱਕੀਆਂ ਹਨ। ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈ ਕਿ ਉਹ ਚੀਫ਼ ਮੈਡਿਕਲ ਔਫਿਸਰ ਔਫ਼ ਹੈਲਥ ਡਾ. ਡੀਨਾ ਹਿਨਸ਼ੌਅ ਨਾਲ ਮੁਲਾਕਾਤ ਕਰਨਗੇ ਤੇ ਬਾਦ ਦੁਪਹਿਰ ਦਿੱਤੀ ਜਾਣ ਵਾਲੀ ਅਪਡੇਟ ਵਿਚ ਸ਼ਾਮਿਲ ਹੋਣਗੇ।