ਰੁਝਾਨ ਖ਼ਬਰਾਂ
‘ਸਿੱਖ ਵਿਰਾਸਤ ਮਹੀਨੇ’ ਦੌਰਾਨ ਖਾਲਸਾਈ ਰੰਗ ‘ਚ ਰੰਗਿਆ ਕੈਨੇਡਾ

‘ਸਿੱਖ ਵਿਰਾਸਤ ਮਹੀਨੇ’ ਦੌਰਾਨ ਖਾਲਸਾਈ ਰੰਗ ‘ਚ ਰੰਗਿਆ ਕੈਨੇਡਾ

ਸਰੀ : ‘ਸਿੱਖ ਵਿਰਾਸਤ ਮਹੀਨਾ’ ਮਨਾਉਣ ਦੇ ਜਸ਼ਨ ਕੈਨੇਡਾ ਭਰ ‘ਚ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ ਹਨ। ਕੈਨੇਡਾ ‘ਚ ਸਿੱਖਾਂ ਦੇ ਪਾਏ ਮਹਾਨ ਯੋਗਦਾਨ ਨੂੰ ਚੇਤੇ ਕਰਦਿਆਂ ਅਪ੍ਰੈਲ ਦਾ ਮਹੀਨਾ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ ਅਤੇ 30 ਅਪ੍ਰੈਲ, 2019 ਨੂੰ ਕੈਨੇਡੀਅਨ ਸੰਸਦ ਨੇ ਪੂਰੇ ਦੇਸ਼ ‘ਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ‘ਚ ਹੀ ‘ਸਿੱਖ ਵਿਰਾਸਤ ਮਹੀਨਾ’ ਮਨਾਇਆ ਜਾਂਦਾ ਸੀ।
ਇਸ ਮੌਕੇ ਸੁੱਖ ਧਾਲੀਵਾਲ, ਰਣਦੀਪ ਸਰਾਏ, ਰਚਨਾ ਸਿੰਘ, ਹਰਜੀਤ ਸੱਜਣ, ਪ੍ਰੀਮੀਅਰ ਜੌਹਨ ਹੌਰਗਨ ਸਮੇਤ ਕੈਨੇਡਾ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ‘ਸਿੱਖ ਵਿਰਾਸਤ ਮਹੀਨਾ’ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕੈਨੇਡਾ ‘ਚ ਸਿੱਖਾਂ ਦੇ ਪਾਏ ਯੋਗਦਾਨ ਬਾਰੇ ਦੱਸਿਆ। ਨਸਲਵਾਦ-ਵਿਰੋਧੀઠਪਹਿਲਕਦਮੀਆਂ ਬਾਰੇ ਪਾਰਲੀਮੈਂਟਰੀ ਸੈਕਰੇਟਰੀ ਰਚਨਾ ਸਿੰਘ ਨੇ ਸਿੱਖઠਵਿਰਾਸਤ ਮਹੀਨੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ”ਜਦੋਂઠ100 ਸਾਲ ਤੋਂઠਵੀઠਵੱਧ ਸਮਾਂ ਪਹਿਲਾਂ ਵੈਨਕੂਵਰ ਵਿਚ ਪਹਿਲਾ ਗੁਰਦੁਆਰਾ ਬਣਾਇਆ ਗਿਆ ਸੀ, ਉਸ ਵਕਤ ਤੋਂઠਸਿੱਖ ਕਮਿਊਨਿਟੀઠਸਾਡੇ ਸੂਬੇ ਦੀ ਅਮੀਰੀ ਅਤੇ ਮਜ਼ਬੂਤੀઠਵਿਚ ਵਾਧਾ ਕਰ ਰਹੀઠਹੈ। ਇਸ ਵਕਤ ਬ੍ਰਿਟਿਸ਼ ਕੋਲੰਬੀਆ ਵਿਚ ਭਾਰਤ ਤੋਂઠਬਾਹਰ ਸਭ ਤੋਂ ਵੱਡੀઠਸਿੱਖઠਕਮਿਉਨਿਟੀ ਵਸਦੀ ਹੈ। ਅਸੀਂ ਉਸ ਸਭਿਆਚਾਰਕ ਅਮੀਰੀ ਅਤੇ ਵਿਭਿੰਨਤਾ ਲਈઠਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ, ਜੋ ਉਹ ਸਾਡੇ ਸੂਬੇ ਨੂੰ ਦਿੰਦੇ ਹਨ।
”ਪੂਰੀઠਦੁਨੀਆ ਵਿਚ ਅਪਰੈਲ ਦਾ ਮਹੀਨਾ ਸਿੱਖਾਂ ਲਈઠਅਹਿਮ ਮਹੀਨਾ ਹੈ। 300 ਤੋਂ ਵੱਧ ਸਾਲਾਂ ਤੋਂ ਸਿੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਦੀ ਸਿਰਜਣਾ ਲਈઠਇਕੱਠੇ ਹੁੰਦੇ ਹਨ, ਜਿਸ ਰਾਹੀਂ ਬਰਾਬਰੀ, ਨਿਸ਼ਕਾਮ ਸੇਵਾ ਅਤੇ ਸਮਾਜਕ ਨਿਆਂ ਦੀਆਂ ਕਦਰਾਂ ਕੀਮਤਾਂ ਦਿੱਤੀਆਂ ਗਈਆਂ, ਜਿਹੜੀਆਂ ਕਿ ਸਿੱਖ ਭਾਈਚਾਰੇ ਲਈઠਬਹੁਤ ਅਹਿਮ ਹਨ। ਸਿੱਖਾਂ ਦੇ ਪਾਵਨ ਵਿਸਾਖੀ ਜਸ਼ਨਾਂ ਦੇ ਇਕ ਹਿੱਸੇ ਵਜੋਂઠਇਹ ਮਹੀਨਾ ਵਾਢੀ ਦਾ ਜਸ਼ਨ ਮਨਾਉਣ ਦਾ ਸਮਾਂ ਵੀઠਹੁੰਦਾ ਹੈ ਅਤੇ ਨਵੇਂઠਖੇਤੀઠਸਾਲ ਦੀઠਸ਼ੁਰੂਆਤ ਹੁੰਦੀ ਹੈ।
”ਭਾਵੇਂ ਕੋਵਿਡ-19 ਦੇ ਅਜੇ ਵੀ ਸਾਡੇ ਵਿੱਚ ਮੌਜੂਦ ਹੋਣ ਕਾਰਨ ਇਸ ਵਾਰ ਇਨ੍ਹਾਂ ਜਸ਼ਨਾਂઠਦੀ ਦਿੱਖ ਕੁੱਝ ਵੱਖਰੀ ਹੋਵੇਗੀ, ਮੈਂઠਸਾਰਿਆਂઠਨੂੰ ਅਪੀਲ ਕਰਾਂਗੀઠਕਿ ਇਸ ਮਹੀਨੇ ਸੁਰੱਖਿਅਤ ਤਰੀਕੇ ਨਾਲ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੋਇਆ ਜਾਵੇ ਅਤੇ ਕਮਿਉਨਿਟੀઠਬਾਰੇ ਹੋਰ ਜਾਣਿਆ ਜਾਵੇ, ਜਿਸ ਨੇ ਪਿਛਲੀઠਇਕ ਸ਼ਤਾਬਦੀઠਦੌਰਾਨ ਸੂਬੇ ਦੀ ਉਸਾਰੀ ਵਿਚ ਅਹਿਮ ਰੋਲ ਅਦਾ ਕੀਤਾ ਹੈ।
‘ਸਿੱਖ ਵਿਰਾਸਤ ਮਹੀਨਾ’ ਸ਼ੁਰੂ ਹੋਣ ਮੌਕੇ ਕੈਨੇਡਾ ਦੇ ‘ਡਾਇਵਰਸਿਟੀ, ਇਨਕਲੂਜ਼ਨ ਐਂਡ ਯੂਥ’ ਮਾਮਲਿਆਂ ਬਾਰੇ ਮੰਤਰੀ ਬਰਦੀਸ਼ ਚੱਗਰ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਸਿੱਖਾਂ ਨੇ ਦੇ ਸਮਾਜਕ, ਆਰਥਿਕ, ਸਿਆਸੀ ਤੇ ਸਭਿਆਚਾਰਕ ਤੌਰ ਉੱਤੇ ਆਪਣਾ ਯੋਗਦਾਨ ਪਾਇਆ ਹੈ।
ਮੰਤਰੀ ਚੱਗਰ ਨੇ ਅੱਗੇ ਕਿਹਾ ਕਿ ਸਿੱਖਾਂ ਨੇ ਕੈਨੇਡੀਅਨ ਸਮਾਜ ਦੇ ਸਾਰੇ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਇਸ ਦੇਸ਼ ਨੂੰ ਵਿਭਿੰਨਤਾਵਾਂ ਨਾਲ ਭਰਪੂਰ ਬਣਾਇਆ ਹੈ।