Copyright & copy; 2019 ਪੰਜਾਬ ਟਾਈਮਜ਼, All Right Reserved
ਹੁਣ ਪੁਲਾੜ ‘ਚ ਬਿਜਲੀ ਪੈਦਾ ਕਰਕੇ ਲਿਆਂਦੀ ਜਾਵੇਗੀ ਧਰਤੀ ‘ਤੇ

ਹੁਣ ਪੁਲਾੜ ‘ਚ ਬਿਜਲੀ ਪੈਦਾ ਕਰਕੇ ਲਿਆਂਦੀ ਜਾਵੇਗੀ ਧਰਤੀ ‘ਤੇ

ਚੀਨ : ਚੀਨ ਪੁਲਾੜ ਵਿਚ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਦੀ ਤਿਆਰੀ ‘ਚ ਹਨ। ਇਸ ਨਾਲ ਇਕ ਪੂਰੇ ਦੇਸ਼ ਨੂੰ ਰੌਸ਼ਨ ਕਰਨ ਲਈ ਲੋੜੀਂਦੀ ਬਿਜਲੀ ਧਰਤੀ ਤੇ ਲਿਆਈ ਜਾ ਸਕਦੀ ਹੈ। ਜੇਕਰ ਵਿਗਿਆਨੀ ਇਸ ਦੀ ਚਣੌਤੀਆਂ ਤੇ ਕਾਬੂ ਪਾ ਸਕੇ ਊਰਜਾਂ ਲਈ ਧਰਤੀ ਦੇ ਸਰੋਤ ਤੇ ਨਿਰਭਰ ਲੋਕਾਂ ਨੂੰ ਇਕ ਹੋਰ ਵਿਕਲਪ ਮਿਲ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਪ੍ਰੋਜੈਕਟ ਸਫਲ ਰਿਹਾ ਤਾਂ ਧਰਤੀ ਤੇ ਬਹੁਤ ਹੱਦ ਤਕ ਹਵਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਿਚ ਕਮੀ ਆ ਜਾਵੇਗੀ।
ਪੂਰੇ ਪਲਾਂਟ ਦੇ ਵੱਖ-ਵੱਖ ਹਿੱਸਿਆਂ ਜਿਵੇ ਕਿ ਸੋਲਰ ਪੈਨਲਾਂ ਅਤੇ ਟ੍ਰਾਂਸਮਿਸ਼ਨ ਦੇ ਲਈ ਬਿਜਲੀ ਪਰਿਵਰਤਨ ਕਰਨ ਵਾਲੇ ਉਪਕਰਨਾਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਇਹ ਸੋਲਰ ਪਲਾਂਟ ਬਿਜਲੀ ਨੂੰ ਲੇਜ਼ਰ ਜਾਂ ਮਾਈਕ੍ਰੋਵੇਵਸ ਦੇ ਰੂਪ ਵਿਚ ਧਰਤੀ ਤੇ ਭੇਜੇਗਾ। ਇਹ ਬਿਜਲੀ ਵਿਚ ਪਰਿਵਰਤਿਤ ਹੋ ਕੇ ਗਰਿੱਡ ਰਾਹੀਂ ਲੋਕਾਂ ਦੇ ਘਰਾਂ ਵਿਚ ਬਿਜਲੀ ਦੀ ਪੂਰਤੀ ਕਰੇਗਾ। ਚੀਨ ਸਪੇਸ ਏਜੰਸੀ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ ਨੂੰ ਉਮੀਦ ਹੈ ਕਿ ਉਹ 2050 ਤਕ ਪੂਰੀ ਤਰ੍ਹਾਂ ਸੂਰਜੀ ਊਰਜਾ ਪਲਾਂਟ ਸਥਾਪਤ ਕਰ ਲਵੇਗਾ।
ਅਮਰੀਕੀ ਨੈਸ਼ਨਲ ਸਪੇਸ ਸੁਸਾਇਟੀ ਦੇ ਅਨੁਸਾਰ ਪੁਲਾੜ ਸੂਰਜੀ ਊਰਜਾ ਮਨੁੱਖਾਂ ਲਈ ਉਪਲਬਧ ਸਭ ਤੋਂ ਵੱਡਾ ਊਰਜਾ ਸਰੋਤ ਹੈ। ਧਰਤੀ ਤੇ ਹਰ ਇਕ ਵਿਅਕਤੀ ਦੀ ਬਿਜਲੀ ਨਾਲ ਸੰਬੰਧਿਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ। ਪੁਲਾੜ ਤੋਂ ਸੂਰਜੀ ਊਰਜਾ ਧਰਤੀ ਤੇ ਲਿਆਉਣ ਦੀ ਕੋਸ਼ਿਸਾਂ 1960 ਤੋਂ ਚੱਲ ਰਹੀਆਂ ਹਨ, ਪਰ ਤਕਨੀਕੀ ਮੁਸ਼ਕਿਲਾਂ ਕਾਰਨ ਇਹ ਸੰਭਵ ਨਹੀ ਹੋ ਸਕਿਆ। ਮਾਹਿਰਾਂ ਦਾ ਮੰਨਣਾ ਹੈ ਕਿ ਕੋਈ ਵੱਡਾ ਦੇਸ਼ ਕਿਸੇ ਵੀ ਹੋਰ ਦੇਸ਼ ਨੂੰ ਭੂਗੋਲਿਕ ਪੁਲਾੜ ਵਿਚ ਲੇਜ਼ਰ ਲਗਾਉਣ ਦੀ ਇਜਾਜ਼ਤ ਸਾਇਦ ਨਾ ਦੇਵੇ। ਲੇਜ਼ਰ ਨੂੰ ਪੁਲਾੜ ਵਿਚ ਵਧੇਰੇ ਊਰਜਾ ਨਾਲ ਲੈਸ ਕਰਨਾ ਖ਼ਤਰਨਾਕ ਹੈ।
ਇਹ ਇਕ ਘੰਟੇ ਵਿਚ ਪੂਰੇ ਸ਼ਹਿਰ ਨੂੰ ਸਾੜ ਸਕਦੀ ਹੈ। ਦੁਨਿਆ ਭਰ ਦੀਆਂ ਸਾਰੀਆ ਸਰਕਾਰਾਂ ਜਲਵਾਯੂ ਤਬਦੀਲੀ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਕਾਰਬਨ-ਫ੍ਰੀ ਊਰਜਾ ਸਰੋਤ ਪ੍ਰਦਾਨ ਕਰੇਗਾ। ਇਹ ਮਨੁੱਖ ਜਾਤੀ ਦੇ ਭਵਿਖ ਲਈ ਸਭ ਤੋਂ ਮਹੱਤਵਪੂਰਨ ਤਕਨੀਕ ਸਾਬਿਤ ਹੋਵੇਗੀ। ਚੀਨੀ ਸ਼ਹਿਰ ਚੋਂਗਕਿੰਗ ਤੋਂ ਲਗਭਗ 500 ਮੀਲ ਉਤਰ-ਪੂਰਬ ਚ ਜਿਧਾਨ ਵਿਚ ਇਕ ਰਸਿਵਿੰਗ ਸਟੇਸ਼ਨ ਬਣਾਇਆ ਜਾਵੇਗਾ।
ਇਹ ਸ਼ਹਿਰ ਇਕ ਖੇਤਰੀ ਪੁਲਾੜ ਸਟੇਸ਼ਨ ਹੈ ਜਿੱਥੇ ਸੂਰਜੀ ਊਰਜਾ ਫਾਰਮਾਂ ਦੇ ਵਿਕਾਸ ਲਈ ਸਹੂਲਤਾਂ ਸਥਾਪਿਤ ਕੀਤੀ ਜਾਵਗੀ। ਚੀਨ ਨੇ 2020 ਤਕ ਨਵਿਆਉਣਯੋਗ ਊਰਜਾ ਦੇ ਖੇਤਰ ਜਿਵੇ ਸੂਰਜੀ ,ਹਵਾਈ, ਹਾਈਡਰੋ,ਨਿਊਕਲੀਅਰ ਵਿਚ 367 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।