Copyright © 2019 - ਪੰਜਾਬੀ ਹੇਰਿਟੇਜ

ਭਾਰਤ ਦਾ ਤਰਜੀਹੀ ਦਰਜਾ ਰੱਦ ਕਰਨ ਦੀ ਤਿਆਰੀ ‘ਚ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਸ ਨੇ ਕਦੇ ਭਾਰਤ ਨੂੰ ‘ਟੈਰਿਫ ਕਿੰਗ’ ਕਹਿ ਕੇ ਸੰਬੋਧਨ ਕੀਤਾ ਸੀ, ਨੇ ਹੁਣ ਕਿਹਾ ਹੈ ਕਿ ਉਹ ਭਾਰਤ ਤੇ ਤੁਰਕੀ ਨੂੰ ਵਪਾਰ ਲਈ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਬਾਜ਼ਾਰਾਂ ਵਿਚ ਅਮਰੀਕਾ ਨੂੰ ਸਹੀ ਪ੍ਰਵੇਸ਼ ਦਿਵਾਉਣ ਦਾ ਭਰੋਸਾ ਦੇਣ ਵਿਚ ਨਾਕਾਮਯਾਬ ਸਾਬਤ ਹੋਇਆ ਹੈ। ਡੋਨਲਡ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਨੂੰ ਜਨਰਲਾਈਜ਼ਡ ਸਿਸਟਮ ਆਫ ਪਰੈਫਰੈਂਸਿਜ਼ (ਜੀਐੱਸਪੀ) ਤਹਿਤ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਦੇ ਜੀਐੱਸਪੀ ਪ੍ਰੋਗਰਾਮ ਅਨੁਸਾਰ ਕਰੀਬ 2000 ਵਸਤਾਂ, ਜਿਨ੍ਹਾਂ ਵਿਚ ਵਾਹਨ ਤੇ ਕੱਪੜੇ ਆਦਿ ਸ਼ਾਮਲ ਹਨ, ਅਮਰੀਕੀ ਕਾਂਗਰਸ ਵੱਲੋਂ ਨਿਰਧਾਰਿਤ ਯੋਗਤਾ ‘ਤੇ ਖਰੇ ਉਤਰਨ ਵਾਲੇ ਦੇਸ਼ਾਂ ਤੋਂ ਬਿਨਾਂ ਟੈਕਸ ਵਸੂਲੇ ਅਮਰੀਕਾ ਵਿਚ ਦਾਖ਼ਲ ਹੋ ਸਕਦੀਆਂ ਹਨ। 2007 ਵਿਚ ਭਾਰਤ ਇਸ ਪ੍ਰੋਗਰਾਮ ਦਾ ਫਾਇਦਾ ਲੈਣ ਵਾਲਾ ਮੁੱਖ ਦੇਸ਼ ਸੀ ਤੇ ਤੁਰਕੀ ਪੰਜਵਾਂ ਅਜਿਹਾ ਦੇਸ਼ ਸੀ, ਜਿਸ ਨੇ ਇਸ ਯੋਜਨਾ ਦਾ ਫਾਇਦਾ ਲਿਆ।