Copyright & copy; 2019 ਪੰਜਾਬ ਟਾਈਮਜ਼, All Right Reserved
ਕਾਇਲੀ ਜੈਨਰ ਬਣੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਬਪਤੀ

ਕਾਇਲੀ ਜੈਨਰ ਬਣੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਬਪਤੀ

ਵਾਸ਼ਿੰਗਟਨ : ਫੋਰਬਸ ਵਲੋਂ ਜਾਰੀ ਕੀਤੀ ਗਈ ਦੁਨੀਆ ਦੇ ਅਰਬਪਤੀਆਂ ਦੀ ਸੂਚੀ ‘ਚ ਜੇਫ਼ ਬੇਜੋਸ ਇਸ ਵਾਰ ਵੀ ਸਭ ਤੋਂ ਅੱਗੇ ਹਨ। ਬੇਜੋਸ ਦੀ ਕੁਲ ਜਾਇਦਾਦ 131 ਅਰਬ ਡਾਲਰ ਦੀ ਹੈ, ਪਰ ਜੇਕਰ ਤੁਹਾਡੇ ਤੋਂ ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀ ਦੇ ਬਾਰੇ ਵਿਚ ਪੁੱਛਿਆ ਜਾਵੇ ਤਾਂ ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੋਵੇਗੀ। ਇਸ ਵਾਰ ਫੋਰਬਸ ਵਲੋਂ ਜਾਰੀ ਕੀਤੀ ਗਈ ਸੂਚੀ ‘ਚ ਕਾਇਲੀ ਜੇਨਰ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣ ਗਈ ਹੈ। ਕਾਇਲੀ 900 ਮਿਲੀਅਨ ਡਾਲਰ ਦੀ ਕੰਪਨੀ ਕਾਇਲੀ ਕਾਸਮੈਟਿਕਸ ਦੀ ਮਾਲਕ ਹੈ। ਕਾਇਲੀ ਜੇਨਰ ਟਾਪ ਮਾਡਲ ਕਿਮ ਕਾਰਦਰਸ਼ਿਅਨ ਦੀ ਪਰਿਵਾਰਕ ਮੈਂਬਰ ਹੈ, ਉਸ ਨੇ ਇਹ ਮੰਜ਼ਿਲ ਕਾਸਮੈਟਿਕਸ ਬਿਜ਼ਨਸ ਤੋਂ ਹਾਸਿਲ ਕੀਤੀ ਹੈ। 21 ਸਾਲਾ ਕਾਇਲੀ ਨੇ ਤਿੰਨ ਸਾਲ ਪਹਿਲਾਂ ਕਾਇਲੀ ਕਾਸਮੈਟਿਕਸ ਤੋਂ ਕੰਮ ਸ਼ੁਰੂ ਕੀਤਾ ਸੀ। ਪਿਛਲੇ ਸਾਲ ਉਸ ਦੀ ਕੰਪਨੀ 360 ਮਿਲੀਅਨ ਡਾਲਰ ਦੀ ਕੁਲ ਵਿਕਰੀ ਕਰਨ ‘ਚ ਕਾਮਯਾਬ ਰਹੀ ਸੀ। ਸਭ ਤੋਂ ਨੌਜਵਾਨ ਅਰਬਪਤੀ ਦੀ ਸੂਚੀ ‘ਚ ਕਾਇਲੀ ਨੇ ਜ਼ੁਕਰਬਰਗ ਨੂੰ ਪਿੱਛੇ ਛੱਡ ਦਿੱਤਾ ਹੈ। ਜੁਕਰਬਰਗ 23 ਸਾਲ ਦੀ ਉਮਰ ‘ਚ ਅਰਬਪਤੀ ਬਿਜ਼ਨਸਮੈਨ ਦੀ ਸੂਚੀ ‘ਚ ਸ਼ਾਮਿਲ ਹੋਏ ਸਨ। ਇਸ ਸੂਚੀ ‘ਚ ਪਹਿਲੇ ਸਥਾਨ ‘ਤੇ ਬਰਕਰਾਰ, ਬੇਜੋਸ ਦੀ ਕੁਲ ਜਾਇਦਾਦ ਪਿਛਲੇ ਇਕ ਸਾਲ ‘ਚ 19 ਅਰਬ ਡਾਲਰ ਵੱਧ ਕੇ 131 ਅਰਬ ਡਾਲਰ ਹੋ ਗਈ ਹੈ।