Copyright & copy; 2019 ਪੰਜਾਬ ਟਾਈਮਜ਼, All Right Reserved
ਹੁਨਰਮੰਦ ਭਾਰਤੀ ਵਿਦਿਆਰਥੀਆਂ ਨੂੰ ਬਰਤਾਨੀਆ ਨੇ ਦਿੱਤੇ ਸਭ ਤੋਂ ਵੱਧ ਵੀਜ਼ਾ

ਹੁਨਰਮੰਦ ਭਾਰਤੀ ਵਿਦਿਆਰਥੀਆਂ ਨੂੰ ਬਰਤਾਨੀਆ ਨੇ ਦਿੱਤੇ ਸਭ ਤੋਂ ਵੱਧ ਵੀਜ਼ਾ

ਲੰਡਨ : ਭਾਰਤ ਦੇ ਹੁਨਰਮੰਦ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੇ ਸਾਲ 2018 ‘ਚ ਬਰਤਾਨੀਆ ਤੋਂ ਸਭ ਤੋਂ ਵੱਧ ਵੀਜ਼ਾ ਪ੍ਰਾਪਤ ਕੀਤੇ। ਵੀਰਵਾਰ ਨੂੰ ਇਹ ਜਾਣਕਾਰੀ ਿਿਬਝਟਸ਼ ਗ੍ਰਹਿ ਮੰਤਰਾਲੇ ਨੇ ਦਿੱਤੀ। ਿਿਬਝਟਸ਼ ਸਰਕਾਰ ਵੱਲੋਂ ਦੱਸਿਆ ਕਿ ਜਿਨ੍ਹਾਂ ਭਾਰਤੀ ਪੇਸ਼ੇਵਰਾਂ ਨੂੰ ਵੀਜ਼ਾ ਦਿੱਤੇ ਗਏ ਉਨ੍ਹਾਂ ‘ਚ ਡਾਕਟਰ ਤੇ ਸਾਫਟਵੇਅਰ ਇੰਜੀਨੀਅਰ ਵੀ ਸ਼ਾਮਲ ਹਨ। ਇਨ੍ਹਾਂ ਨੂੰ ਟੀਅਰ-2 ਲੈਵਲ ਦਾ ਵੀਜ਼ਾ ਦਿੱਤਾ ਗਿਆ। 2018 ‘ਚ ਕੁੱਲ ਜਾਰੀ ਵੀਜ਼ਾ ‘ਚ ਹੁਨਰਮੰਦ ਭਾਰਤੀ ਪੇਸ਼ੇਵਰਾਂ ਤੇ ਵਿਦਿਆਰਥੀਆਂ ਦਾ ਹਿੱਸਾ 54 ਫ਼ੀਸਦੀ ਰਿਹਾ। ਗ੍ਰਹਿ ਮੰਤਰਾਲੇ ਦੇ ਤਾਜ਼ਾ ਵਿਸ਼ਲੇਸ਼ਣ ‘ਚ ਦੱਸਿਆ ਗਿਆ ਹੈ ਕਿ 2017 ‘ਚ ਵੀ ਟੀਅਰ-2 ਲੈਵਲ ਦੇ ਸਭ ਤੋਂ ਵੱਧ ਵੀਜ਼ਾ ਭਾਰਤੀਆਂ ਨੂੰ ਹੀ ਦਿੱਤੇ ਗਏ ਸਨ। 2018 ‘ਚ ਇਸ ‘ਚ ਛੇ ਫ਼ੀਸਦੀ ਦਾ ਵਾਧਾ ਹੋਇਆ। ਬਰਤਾਨੀਆ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। 2017 ਦੀ ਤੁਲਨਾ ‘ਚ ਸਾਲ 2018 ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 35 ਫ਼ੀਸਦੀ ਵਧੀ। ਵੈਸੇ ਬਿਝਟੇਨ ‘ਚ ਸਭ ਤੋਂ ਵੱਧ ਵਿਦਿਆਰਥੀ ਚੀਨ ਦੇ ਪੜ੍ਹਦੇ ਹਨ ਪਰ ਬੀਤੇ ਸਾਲ ‘ਚ ਉਨ੍ਹਾਂ ਦੀ ਗਿਣਤੀ ‘ਚ ਸਿਰਫ਼ 13 ਫ਼ੀਸਦੀ ਦਾ ਵਾਧਾ ਹੋਇਆ ਹੈ। ਬਿਝਟੇਨ ‘ਚ ਸੈਰ ਸਪਾਟੇ ਲਈ ਆਉਣ ਵਾਲੇ ਵਿਦੇਸ਼ੀਆਂ ‘ਚ ਸਭ ਤੋਂ ਵੱਧ ਗਿਣਤੀ ਚੀਨੀ ਨਾਗਰਿਕਾਂ ਦੀ ਹੈ। ਬੀਤੇ ਸਾਲ 56,095 ਚੀਨੀ ਸੈਲਾਨੀਆਂ ਨੇ ਬਿਟੇਨ ਦੀ ਯਾਤਰਾ ਕੀਤੀ। 2017 ਦੀ ਤੁਲਨਾ ‘ਚ ਇਹ ਸੈਲਾਨੀ 11 ਫ਼ੀਸਦੀ ਵਧ ਕੇ ਆਏ। ਗ੍ਰਹਿ ਮੰਤਰਾਲੇ ਮੁਤਾਬਕ 2018 ‘ਚ ਬਿਝਟੇਨ ਆਉਣ ਵਾਲੇ ਕੁੱਲ ਵਿਦੇਸ਼ੀਆਂ ‘ਚ ਭਾਰਤ ਤੇ ਚੀਨ ਦੇ ਨਾਗਰਿਕਾਂ ਦੀ ਗਿਣਤੀ ਕਰੀਬ ਅੱਧੇ ਦੇ ਬਰਾਬਰ ਰਹੀ। ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਬਿਝਟੇਨ ਵੱਲੋਂ 48 ਫ਼ੀਸਦੀ ਵੀਜ਼ਾ ਜਾਰੀ ਹੋਏ। ਇਸ ਦੇ ਉਲਟ ਯੂਰਪੀ ਦੇਸ਼ਾਂ ਤੋਂ ਬਿਝਟੇਨ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਈ ਹੈ। ਇਸ ਨੂੰ ਬ੍ਰੈਗਜ਼ਿਟ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਯੂਰਪੀ ਯੂਨੀਅਨ ਨੇ ਬਿਝਟੇਨ ਦੇ ਵਖਰੇਵੇਂ ਦੀ ਤਰੀਕ 29 ਮਾਰਚ, 2019 ਨਿਰਧਾਰਤ ਕੀਤੀ ਹੈ।