Copyright & copy; 2019 ਪੰਜਾਬ ਟਾਈਮਜ਼, All Right Reserved
ਸੈਟੇਲਾਈਟ ਤਸਵੀਰ ਨੇ ਖੋਲ੍ਹੀ ਭਾਰਤੀ ਹਵਾਈ ਸੈਨਾ ਦੀ ਪੋਲ

ਸੈਟੇਲਾਈਟ ਤਸਵੀਰ ਨੇ ਖੋਲ੍ਹੀ ਭਾਰਤੀ ਹਵਾਈ ਸੈਨਾ ਦੀ ਪੋਲ

ਭਾਰਤੀ ਹਵਾਈ ਸੈਨਾ ਦੀ ਏਅਰ ਸਟ੍ਰਾਈਕ ਨਾਲ ਜੈਸ਼ ਨੂੰ ਕੋਈ ਨੁਕਸਾਨ ਨਹੀਂ ਹੋਇਆ

ਨਵੀਂ ਦਿੱਲੀ : ਪਾਕਿਸਤਾਨ ਦੇ ਖ਼ੈਬਰ ਪਖਤੁਨਖਵਾ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਸੈਨਾ ਦੇ ਹਵਾਈ ਹਮਲੇ ਵਿੱਚ ਜੈਸ਼ ਦੇ ਠਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਿਆਂ ਉੱਤੇ ਨਵੇਂ ਸਵਾਲ ਉੱਠ ਗਏ ਹਨ। ਨਿਊਜ਼ ਏਜੰਸੀ ਰਾਈਟਰਜ਼ ਨੇ ਸੈਟੇਲਾਈਟ ਇਮੇਜ ਦਾ ਹਵਾਲਾ ਦੇ ਕੇ ਵੱਡਾ ਦਾਅਵਾ ਕੀਤਾ ਹੈ। ਏਜੰਸੀ ਦੀ ਦਾਅਵੇ ਮੁਤਾਬਿਕ ਜਿਸ ਜਗ੍ਹਾ ਉੱਤੇ ਜੈਸ਼ ਦੇ ਅੱਡੇ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਸਥਿਤ ਨਿਰਮਾਣ ਜਿਉਂ ਦਾ ਤਿਉਂ ਖੜ੍ਹਿਆ ਹੈ। ਇਹ ਸੈਟੇਲਾਈਟ ਇਮੇਜ ਸੈਨ ਫਰਾਂਸਿਸਕੋ ਸਥਿਤ ਪ੍ਰਾਈਵੇਟ ਸੈਟੇਲਾਈਟ ਅਪਰੇਟਰ ਪਲਾਨੇਟ ਲੈਬਸ ਇੰਕ ਨੇ ਜਾਰੀ ਕੀਤੀ ਹੈ। 4 ਮਾਰਚ ਦੇ ਇਸ ਸੈਟੇਲਾਈਟ ਇਮੇਜ ਵਿੱਚ ਜੈਸ਼ ਦੇ ਮਦਰਸੇ ਦੇ ਕੋਲ ਛੇ ਇਮਾਰਤਾਂ ਸੁਰੱਖਿਅਤ ਦਿੱਖ ਰਹੀ ਹੈ। ਹਮਲਾ 26 ਫਰਵਰੀ ਨੂੰ ਕੀਤਾ ਸੀ। ਯਾਨੀ ਤਸਵੀਰਾਂ ਹਮਲੇ ਤੋਂ 6 ਦਿਨ ਬਾਦ ਦੀ ਹੈ। ਇਸੇ ਜਗ੍ਹਾ ਦੀ ਅਪ੍ਰੈਲ 2018 ਦੀ ਸੈਟੇਲਾਈਟ ਇਮੇਜ ਦੇ ਆਧਾਰ ਉੱਤੇ ਇਹ ਦੱਸਿਆ ਗਿਆ ਹੈ ਕਿ ਹਮਲੇ ਦੇ ਸਥਾਨ ਉੱਤੇ ਕੋਈ ਤਬਾਹੀ ਜਾ ਵਿਨਾਸ਼ ਨਜ਼ਰ ਨਹੀਂ ਆਉਂਦਾ ਹੈ। ਰਾਈਟਰਜ਼ ਦੀ ਰਿਪੋਰਟ ਵਿੱਚ ਮਿਡਿਲਬਰੀ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟੱਡੀਜ਼ ਤੋਂ ਸੰਬਦ ਇਸ਼ਟ ਏਸ਼ੀਆ ਨੋਨਪ੍ਰੋਲਿਫਰੇਸ਼ਨ ਪ੍ਰੋਜੈਕਟ ਦੇ ਡਾਇਰੈਕਟਰ ਜੇਫੇ ਲੇਵਿਸ ਨੇ ਕਿਹਾ ਹੈ ਕਿ ਇਮਾਰਤਾਂ ਪੂਰੀ ਤਰ੍ਹਾਂ ਨਾਲ ਆਬਾਦ ਹਨ। ਲੇਵਿਸ ਨੂੰ 15 ਸਾਲ ਦਾ ਹਥਿਆਰ ਭੰਡਾਰਨ ਖੇਤਰਾਂ ਅਤੇ ਹਮਲੇ ਦੇ ਸਥਾਨਾਂ ਦੇ ਸੈਟੇਲਾਈਟ ਇਮੇਜ ਦਾ ਵਿਸ਼ਲੇਸ਼ਣ ਕਰਨ ਦਾ ਅਨੁਭੁਵ ਹੈ।