Copyright © 2019 - ਪੰਜਾਬੀ ਹੇਰਿਟੇਜ
ਭਾਰਤ ‘ਚ ਬੇਰੁਜ਼ਗਾਰੀ ਨੇ ਤੋੜਿਆ ਢਾਈ ਸਾਲਾਂ ਦਾ ਰਿਕਾਰਡ : ਰਿਪੋਰਟ

ਭਾਰਤ ‘ਚ ਬੇਰੁਜ਼ਗਾਰੀ ਨੇ ਤੋੜਿਆ ਢਾਈ ਸਾਲਾਂ ਦਾ ਰਿਕਾਰਡ : ਰਿਪੋਰਟ

ਭਾਰਤ ‘ਚ ਬੇਰੁਜ਼ਗਾਰੀ ਫਰਵਰੀ ਮਹੀਨੇ ‘ਚ ਵੱਧ ਕੇ ਪਿਛਲੇ ਢਾਈ ਸਾਲਾਂ ਦੇ ਸਿਖਰ ਤੇ ਪਹੁੰਚ ਗਈ ਹੈ। ਸੈਂਟਰ ਫ਼ਾਰ ਮੋਨੀਟਰਿੰਗ ਇੰਡੀਅਨ ਇਕੋਨੋਮੀ (3$95) ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਫਰਵਰੀ 2019 ਚ ਬੇਰੁਜ਼ਗਾਰੀ ਦਰ 7.2 ਫ਼ੀਸਦੀ ਪਹੁੰਚ ਗਈ ਹੈ। ਇਹ ਸਤੰਬਰ 2016 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਪਿਛਲੇ ਸਾਲ ਇਹ ਅੰਕੜਾ 5.9 ਫ਼ੀਸਦੀ ਸੀ।
ਇਹ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ ਗਏ। ਮੁੰਬਈ ਦੇ ਇੱਕ ਮਾਹਿਰ ਮਹੇਸ਼ ਵਿਆਸ ਨੇ ਰਾਏਟਰਸ ਨੂੰ ਦੱਸਿਆ ਕਿ ਬੇਰੁਜ਼ਗਾਰੀ ਚ ਵਾਧਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ। ਮਹੇਸ਼ ਵਿਆਸ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ ਚ 40.6 ਕਰੋੜ ਲੋਕ ਕੰਮ ਕਰ ਰਹੇ ਸਨ ਤੇ ਇਸ ਸਾਲ ਇਹ ਸੰਖਿਆ 40 ਕਰੋੜ ਰਹਿ ਗਈ ਹੈ। ਇਸ ਸਾਲ ਲੋਕ ਸਭਾ ਚੋਣਾਂ ‘ਚ ਬੇਰੁਜ਼ਗਾਰੀ ਦੀ ਐਨੀ ਵੱਡੀ ਗਿਣਤੀ ਮੋਦੀ ਸਰਕਾਰ ਲਈ ਮੁਸ਼ਕਲਾਂ ਖਾਦੀ ਕਰ ਸਕਦੀ ਹੈ। 3$95 ਵੱਲੋਂ ਜਾਰੀ ਡਾਟਾ ਸਰਕਾਰ ਵੱਲੋਂ ਪੇਸ਼ ਡਾਟਾ ਤੋਂ ਜ਼ਿਆਦਾ ਭਰੋਸੇਮੰਦ ਹੈ। ਇਹ ਡਾਟਾ ਦੇਸ਼ ਭਰ ਚ ਹਜ਼ਾਰਾਂ ਪਰਿਵਾਰਾਂ ਦੇ ਸਰਵੇ ਤੇ ਆਧਾਰਿਤ ਹੈ।