Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ-ਮੈਕਸੀਕੋ ਦੀ ਕੰਧ ‘ਤੇ ਬਿਜਲੀ ਦੀ ਤਾਰ ਲਗਵਾਉਣਾ ਚਾਹੁੰਦੇ ਸਨ ਟਰੰਪ

ਅਮਰੀਕਾ-ਮੈਕਸੀਕੋ ਦੀ ਕੰਧ ‘ਤੇ ਬਿਜਲੀ ਦੀ ਤਾਰ ਲਗਵਾਉਣਾ ਚਾਹੁੰਦੇ ਸਨ ਟਰੰਪ

ਵਾਸ਼ਿੰਗਟਨ : ਮੈਕਸੀਕੋ ਤੋਂ ਆਉਣ ਵਾਲੇ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਰੋਕਣਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਟੀਚਿਆਂ ‘ਚ ਰਿਹਾ ਹੈ। ਮੈਕਸੀਕੋ ਸਰੱਹਦ ‘ਤੇ ਕੰਧ ਬਣਾਉਣ ਲਈ ਆਪਣੇ ਚੋਣ ਵਾਅਦੇ ਪੂਰਾ ਕਰਨ ਲਈ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰਵਾਸੀਆਂ ਨੂੰ ਰੋਕਣ ਲਈ ਉਹ ਏਨੇ ਕਾਹਲੇ ਸਨ ਕਿ ਉਨ੍ਹਾਂ ਨੇ ਕੰਧ ‘ਤੇ ਬਿਜਲੀ ਦੀ ਤਾਰ ਲਗਾਉਣ ਦੀ ਤਜਵੀਜ਼ ਵੀ ਰੱਖੀ ਸੀ ਤਾਂ ਜੋ ਕੋਈ ਉਸ ਨੂੰ ਤੋੜਨ ਦੀ ਕੋਸ਼ਿਸ ਵੀ ਨਾ ਕਰ ਸਕੇ। ਇਕ ਨਿਊਜ਼ ਪੋਰਟਲ ਮੁਤਾਬਕ ਇਸ ਸਾਲ ਮਾਰਚ ‘ਚ ਵ੍ਹਾਈਟ ਹਾਊਸ ਦੇ ਸਲਾਹਕਾਰਾਂ ਦੀ ਬੈਠਕ ‘ਚ ਟਰੰਪ ਨੇ ਕੰਧ ਦੇ ਇਕ ਪਾਸੇ ਖੱਡ ਪੁੱਟਣ ਤੇ ਉਸ ਦੇ ਪਾਣੀ ‘ਚ ਘੜਿਆਲ ਤੇ ਸੱਪ ਛੱਡਣ ਦੀ ਵੀ ਸਲਾਹ ਦਿੱਤੀ ਸੀ। ਬੈਠਕ ਦੇ ਅਗਲੇ ਦਿਨ ਉਨ੍ਹਾਂ ਨੇ ਦੋ ਹਜ਼ਾਰ ਮੀਲ ‘ਚ ਫੈਲੀ ਮੈਕਸੀਕੋ ਸਰਹੱਦ ਨੂੰ ਪੂਰੀ ਤਰ੍ਹਾਂ ਸੀਲਬੰਦ ਕਰਨ ਨੂੰ ਕਿਹਾ ਸੀ। ਨਾਲ ਹੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਪੈਰ ‘ਤੇ ਗ਼ੋਲੀ ਮਾਰਨ ਦੀ ਸਲਾਹ ਦਿੱਤੀ ਸੀ। ਬੈਠਕ ‘ਚ ਸ਼ਾਮਿਲ ਹੋਏ ਵ੍ਹਾਈਟ ਹਾਊਸ ਦੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਹਾਲਾਂਕਿ ਨੀਲਸਨ ਦਾ ਕਹਿਣਾ ਸੀ ਕਿ ਇਹ ਪਰਵਾਸੀਆਂ ਦੀ ਸਮੱਸਿਆ ਦਾ ਹੱਲ ਨਹੀਂ ਸੀ। ਬੈਠਕ ‘ਚ ਕੁਸ਼ਨਰ ਵੀ ਨੀਲਸਨ ਦੇ ਸਮਰਥਨ ‘ਚ ਸਨ।