Copyright & copy; 2019 ਪੰਜਾਬ ਟਾਈਮਜ਼, All Right Reserved
ਗੈਂਗ ਹਿੰਸਾ ਨਾਲ ਸਬੰਧਤ ਦੋ ਨੌਜਵਾਨ ਸਰੀ ਤੋਂ ਗ੍ਰਿਫ਼ਤਾਰ

ਗੈਂਗ ਹਿੰਸਾ ਨਾਲ ਸਬੰਧਤ ਦੋ ਨੌਜਵਾਨ ਸਰੀ ਤੋਂ ਗ੍ਰਿਫ਼ਤਾਰ

ਸਰੀ : ਆਰ.ਸੀ.ਐਮ.ਪੀ. ਪੁਲਿਸ ਅਧਿਕਾਰੀਆਂ ਵਲੋਂ ਲੋਅਰ ਮੇਨਲੈਂਡ ਗੈਂਗ ਹਿੰਸਾ ਨਾਲ ਸਬੰਧੀ ਦੋ ਨੌਜਵਾਨਾਂ ਨੂੰ ਨਿਊਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ ਇੱਕ ਹੈਂਡਗਨ ਵੀ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਰਿਚਰਡ ਰਾਈਟ ਨੇ ਦੱਸਿਆ ਕਿ ਆਰ.ਸੀ.ਐਮ.ਪੀ. ਗੈਂਗ ਇਨਫੋਟਸਮੈਂਟ ਟੀਮ ਵਲੋਂ ਇੱਕ ਸ਼ੱਕੀ ਕਾਲੀ ਜੀਪ ਦਾ ਪਿੱਛਾ ਕੀਤਾ ਗਿਆ ਜੋ ਕਿ 128 ਸਟਰੀਟ ਅਤੇ 64 ਐਵਨਿਊਂ ਤੋਂ ਟ੍ਰੈਫਿਕ ਸਿਗਨਲਾਂ ਦਾ ਉਲੰਘਨ ਕਰਕੇ ਲੰਘੀ ਸੀ। ਕੁਝ ਦੂਰੀ ‘ਤੇ ਜਾ ਕੇ ਪੁਲਿਸ ਅਧਿਕਾਰੀਆਂ ਵਲੋਂ ਇਸ ਜੀਪ ਨੂੰ ਘੇਰ ਲਿਆ ਗਿਆ ਅਤੇ 24 ਸਾਲਾ ਗੁਰਪ੍ਰੀਤ ਮੁਲਤਾਨੀ ਅਤੇ 21 ਸਾਲ ਦੇ ਜਸਕਰਨ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਪ੍ਰੀਤ ‘ਤੇ ਗਲਤ ਡਰਾਈਵਿੰਗ ਕਰਨ ਅਤੇ ਮੌਕੇ ਤੋਂ ਫਰਾਰ ਹੋਣ ਦੇ ਦੋਸ਼ ਲਗਾਏ ਗਏ ਹਨ ਅਤੇ ਜਸਕਰਨ ਜੌਹਲ ‘ਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।