ਰੁਝਾਨ ਖ਼ਬਰਾਂ
ਸੈਫ਼ ਇੰਟਰਨੈਸ਼ਨਲ ਵਲੋਂ ਕਿਸਾਨ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰ ਗਏ ਭਾਈ ਗੱਜਣ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ

ਸੈਫ਼ ਇੰਟਰਨੈਸ਼ਨਲ ਵਲੋਂ ਕਿਸਾਨ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰ ਗਏ ਭਾਈ ਗੱਜਣ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ

ਲੁਧਿਆਣਾ : ਭਾਈ ਗੱਜਣ ਸਿੰਘ ਦੇ ਪਰਿਵਾਰ ਨੂੰ ਸੈਫ਼ ਇੰਟਰਨੈਸ਼ਨਲ ਨੇ ਸਹਾਇਤਾ ਭੇਜੀ ਹੈ। ਕਿਸਾਨ ਸ਼ੰਗਰਸ਼ ਦੌਰਾਨ ਦਿੱਲੀ ਵਿਖੇ ਗੱਜਣ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਸੈਫ਼ ਇੰਟਰਨੈਸ਼ਨਲ ਵਲੋਂ ਭਾਈ ਗੱਜਣ ਸਿੰਘ ਦੇ ਪਿੰਡ ਖੱਟਰਾਂ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਪਰਿਵਾਰ ਨਾਲ ਦੁੱਖ ਵਿੱਚ ਸ਼ਾਮਲ ਹੁੰਦਿਆਂ ਪਰਿਵਾਰ ਨੂੰ 30,000 ਰੁਪਏ ਦੀ ਮਦਦ ਕੀਤੀ ਗਈ। ਦਿੱਲੀ ਕਿਸਾਨ ਸੰਘਰਸ਼ ਦੌਰਾਨ ਦੀ 29 ਨਵੰਬਰ ਨੂੰ ਰਾਤ 9 ਵਜੇ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਤਿੰਨ ਭਰਾ ਸਨ। ਇੱਕ ਭਰਾ ਜੋ ਕਿ ਵਿਆਹਿਆ ਹੋਇਆਂ ਸੀ, ਉਸ ਦੀ ਮੌਤ ਪਹਿਲਾਂ ਹੋ ਗਈ ਸੀ। ਉਹ ਆਪਣੇ ਭਰਾ ਦੇ ਪਰਿਵਾਰ ਨਾਲ ਰਹਿ ਰਿਹਾ ਸੀ। ਉਨ੍ਹਾਂ ਦਾ ਇੱਕ ਭਤੀਜਾ ਕੈਨੇਡਾ ਦਾ ਪੱਕਾ ਨਾਗਰਿਕ ਹੈ ਅਤੇ ਦੂਜਾ ਪੰਜਾਬ ‘ਚ ਹੀ ਰਹਿ ਰਿਹਾ ਹੈ ਅਤੇ ਇਸ ਸਮੇਂ ਉਹ ਵੀ ਦਿੱਲੀ ਕਿਸਾਨ ਮੋਰਚੇ ‘ਚ ਡੱਟਿਆ ਹੋਇਆ ਹੈ।