Copyright & copy; 2019 ਪੰਜਾਬ ਟਾਈਮਜ਼, All Right Reserved
ਮੈਕਸੀਕੋ ਸਰਹੱਦ ਨੂੰ ਬੰਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ : ਟਰੰਪ

ਮੈਕਸੀਕੋ ਸਰਹੱਦ ਨੂੰ ਬੰਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ : ਟਰੰਪ

ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ‘ਚ ਪ੍ਰਵਾਸੀਆਂ ਦੇ ਐਂਟਰ ਹੋਣ ਤੋਂ ਰੋਕਣ ਲਈ ਕਾਂਗਰਸ ਅਤੇ ਮੱਧ ਅਮਰੀਕੀ ਸਰਕਾਰਾਂ ਨੂੰ ਸਖਤ ਕਦਮ ਚੁੱਕਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਮਰੀਕਾ-ਮੈਕਸੀਕੋ ਸਰਹੱਦ ਨੂੰ ਬੰਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਟਰੰਪ ਨੇ ਕਿਹਾ ਕਿ ਸਰਹੱਦ ‘ਤੇ ਰਾਸ਼ਟਰੀ ਐਮਰਜੰਸੀ ਜਿਹੇ ਹਾਲਾਤ ਹਨ। ਉਨ੍ਹਾਂ ਅੱਗੇ ਆਖਿਆ ਕਿ ਜੇਕਰ ਮੈਕਸੀਕੋ ਨੇ ਆਪਣੇ ਖੇਤਰ ‘ਚੋਂ ਪ੍ਰਵਾਸੀਆਂ ਨੂੰ ਭੇਜਣਾ ਬੰਦ ਨਹੀਂ ਕੀਤਾ ਅਤੇ ਜੇਕਰ ਕਾਂਗਰਸ ਨੇ ਕੋਈ ਕਦਮ ਨਹੀਂ ਚੁੱਕਿਆ ਤਾਂ ਸਰਹੱਦ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਨਿਸ਼ਚਤ ਤੌਰ ‘ਤੇ ਇਸ ਦਾ ਦੇਸ਼ ਦੀ ਆਰਥਿਕ ਸਥਿਤੀ ‘ਤੇ ਨਕਾਰਾਤਮਕ ਅਸਰ ਪਵੇਗਾ। ਵਪਾਰ ਦੀ ਤੁਲਨਾ ‘ਚ ਮੇਰੇ ਲਈ ਸੁਰੱਖਿਆ ਜ਼ਿਆਦਾ ਅਹਿਮ ਹੈ। ਰਾਸ਼ਟਰਪਤੀ ਨੇ ਕਿਹਾ ਕਿ ਡੈਮੋਕ੍ਰੇਟਸ ਸਿਆਸਤ ਕਾਰਨਾਂ ਇਨ੍ਹਾਂ ਸੁਧਾਰਾਂ ਤੋਂ ਬਾਧਿਤ ਕਰ ਰਹੇ ਹਾਂ ਪਰ ਉਹ ਇਸ ਨੂੰ 45 ਮਿੰਟ ‘ਚ ਹੱਲ ਕਰ ਸਕਦੇ ਹਨ।