Copyright © 2019 - ਪੰਜਾਬੀ ਹੇਰਿਟੇਜ
ਸਿੱਖ ਕਤਲੇਆਮ ਦੀ ਜਾਂਚ ਨਿਬੇੜਨ ਲਈ ਦੋ ਮਹੀਨਿਆਂ ਦੀ ਮੋਹਲਤ

ਸਿੱਖ ਕਤਲੇਆਮ ਦੀ ਜਾਂਚ ਨਿਬੇੜਨ ਲਈ ਦੋ ਮਹੀਨਿਆਂ ਦੀ ਮੋਹਲਤ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 186 ਕੇਸਾਂ ਦੀ ਜਾਂਚ ਦੋ ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਸਿਟ ਨੇ ਜਸਟਿਸ ਐਸ.ਏ. ਬੋਬੜੇ ਤੇ ਐਸ ਅਬਦੁਲ ਨਜ਼ੀਰ ਦੇ ਬੈਂਚ ਨੂੰ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਜਾਂਚ ਸਬੰਧੀ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਕਾਇਆ ਕੰਮ ਪੂਰਾ ਕਰਨ ਲਈ ਅਜੇ ਦੋ ਮਹੀਨੇ ਹੋਰ ਲੱਗਣਗੇ।
ਬੈਂਚ ਨੇ ਇਸ ਮਗਰੋਂ ‘ਸਿਟ’ ਨੂੰ ਦੋ ਮਹੀਨੇ ਦਾ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਸ ਗੁਰਲਾਦ ਸਿੰਘ ਕਾਹਲੋਂ ਦੀ ਪਟੀਸ਼ਨ ‘ਤੇ ਸਬੰਧਤ ਧਿਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਦੰਗਿਆਂ ਲਈ ਨਾਮਜ਼ਦ 62 ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਨੂੰ ਘੋਖਣ ਦੀ ਮੰਗ ਕੀਤੀ ਗਈ ਹੈ।
ਸਿਖਰਲੀ ਅਦਾਲਤ ਨੇ ‘ਸਿਟ’ ਦੇ ਨਵੇਂ ਮੈਂਬਰਾਂ ਬਾਰੇ ਗ੍ਰਹਿ ਮੰਤਰਾਲਾ ਤੇ ਪਟੀਸ਼ਨਰ ਐਸ.ਜੀ.ਐਸ. ਕਾਹਲੋਂ ਦੇ ਵਕੀਲਾਂ ਵਿਚਾਲੇ ਸਹਿਮਤੀ ਹੋਣ ‘ਤੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ‘ਤੇ ਨਿਗਰਾਨੀ ਰੱਖਣ ਲਈ ਸਾਬਕਾ ਜਸਟਿਸ ਐਸ਼ਐਨਲ਼ ਢੀਂਗਰਾ ਦੀ ਅਗਵਾਈ ਵਿਚ ਪਿਛਲੇ ਸਾਲ 11 ਜਨਵਰੀ ਨੂੰ ‘ਸਿਟ’ ਬਣਾਈ ਗਈ ਸੀ।
ਗਵਾਹ ਜੋਗਿੰਦਰ ਸਿੰਘ ਨੇ ਕੀਤੀ ਸੱਜਣ ਕੁਮਾਰ ਦੀ ਸ਼ਨਾਖਤ

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਮੁੱਖ ਗਵਾਹ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ ਸੀ। ਅਦਾਲਤ ‘ਚ ਗਵਾਹ ਜੋਗਿੰਦਰ ਸਿੰਘ ਨੇ ਸੱਜਣ ਕੁਮਾਰ ਦੀ ਸ਼ਨਾਖਤ ਉਸ ਵਿਅਕਤੀ ਵਜੋਂ ਕੀਤੀ ਜਿਸ ਨੇ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ ਸੀ। ਐਡਵੋਕੇਟ ਤਰੰਨੁਮ ਚੀਮਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਪੁਲਿਸ ਕੋਲ ਐਫ਼ਆਈਲ਼ਆਰਲ਼ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਸੱਜਣ ਕੁਮਾਰ ਦਾ ਨਾਂ ਐਫ਼ਆਈਲ਼ਆਰਲ਼ ‘ਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਭੀੜ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਉਕਸਾ ਰਿਹਾ ਸੀ। ਇਸ ਕਤਲੇਆਮ ‘ਚ ਜੋਗਿੰਦਰ ਸਿੰਘ ਦਾ ਭਰਾ ਮਾਰਿਆ ਗਿਆ ਸੀ।