Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ਅਮਰੀਕਾ ਸਰਹੱਦ ਉਦੋਂ ਤੱਕ ਬੰਦ ਰਹੇਗੀ ਜਦੋਂ ਤੱਕ ਅਮਰੀਕਾ ਕੋਰੋਨਾਵਾਇਰਸ ਨੂੰ ਕੰਟਰੋਲ ਨਹੀਂ ਕਰਦਾ : ਟਰੂਡੋ 

 

ਕੈਨੇਡਾ ਅਮਰੀਕਾ ਸਰਹੱਦ ਉਦੋਂ ਤੱਕ ਬੰਦ ਰਹੇਗੀ ਜਦੋਂ ਤੱਕ ਅਮਰੀਕਾ ਕੋਰੋਨਾਵਾਇਰਸ ਨੂੰ ਕੰਟਰੋਲ ਨਹੀਂ ਕਰਦਾ : ਟਰੂਡੋ

 

 

ਔਟਵਾ, (ਰਛਪਾਲ ਸਿੰਘ ਗਿੱਲ):  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਫੈਡਰਲ ਸਰਕਾਰ ਵਲੋਂ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਬਾਰੇ ਅਜੇ ਕੋਈ ਯੋਜਨਾ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਕੈਨੇਡਾ ਅਮਰੀਕਾ ਸਰਹੱਦ ਨੂੰ ਲੰਮੇ ਸਮੇਂ ਤੱਕ ਬੰਦ ਰੱਖਿਆ ਜਾਵੇਗਾ ਅਤੇ ਟਰੂਡੋ ਦੇ ਇਸ ਬਿਆਨ ਤੋਂ ਬਾਅਦ ਇਹ ਸਹੀ ਹੋਣਾ ਜਾਪਦਾ ਹੈ। ਵਿਨੀਪੈੱਗ ਰੇਡੀਓ ਸ਼ਟੇਸ਼ਨ ਨਾਲ ਇੱਕ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਲਈ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਸਰਕਾਰ ਉਨ੍ਹਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਅਸੀਂ ਸਰੱਹਦ ‘ਤੇ ਲਗੀ ਪਾਬੰਦੀ ਲਗਾਤਾਰ ਵਧਾਉਂਦੇ ਆ ਰਹੇ ਹਾਂ ਕਿਉਂਕਿ ਕੈਨੇਡਾ ‘ਚ ਵੀ ਕੋਰੋਨਾ ਦੇ ਕੇਸ ਬੀਤੇ ਕੁਝ ਦਿਨਾਂ ਤੋਂ ਵਧ ਰਹੇ ਹਨ ਅਜਿਹੇ ‘ਚ ਸਰਹੱਦ ਖੋਲ੍ਹ ਕੇ ਅਸੀਂ ਚੰਗਾ ਮਹਿਸੂਸ ਨਹੀਂ ਕਰ ਸਕਦੇ। ਟਰੂਡੋ ਨੇ ਕਿਹਾ ਅਸੀਂ ਅਮਰੀਕਾ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਦੀ ਉਦਾਹਰਣ ਲੈ ਸਕਦੇ ਹਾਂ ਕਿ ਸਾਨੂੰ ਅਜੇ ਸਰੱਹਦੀ ਨਿਯੰਤਰਣ ਜਾਰੀ ਰੱਖਣ ਲਈ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਮਾਰਚ ਦੇ ਅੱਧ ਤੋਂ ਬਾਅਦ ਕੈਨੇਡਾ-ਅਮਰੀਕਾ ਸਰਹੱਦ ਤੋਂ ਗ਼ੈਰ ਜ਼ਰੂਰੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਹਰ ਮਹੀਨੇ ਇਹ ਪਾਬੰਦੀ ਲਗਾਤਾਰ ਵਧਾਈ ਜਾ ਰਹੀ ਹੈ ਅਤੇ 21 ਅਕਤੂਬਰ ਨੂੰ ਇਹ ਸਮਝੌਤਾ ਫਿਰ ਖਤਮ ਹੋਣ ਜਾ ਰਿਹਾ ਹੈ ਅਤੇ ਟਰੂਡੋ ਨੇ ਸੰਕੇਤ ਦੇ ਦਿੱਤੇ ਹਨ ਕਿ ਇਹ ਪਾਬੰਦੀ ਲਗਾਤਾਰ ਜਾਰੀ ਰਹੀ ਜਦੋਂ ਤੱਕ ਅਮਰੀਕਾ ‘ਚ ਕੋਰੋਨਾਵਾਇਰਸ ਦੇ ਕੇਸ ਕੰਟਰੋਲ ਨਹੀਂ ਕਰ ਲਏ ਜਾਂਦੇ। ਅਮਰੀਕਾ ‘ਚ ਕੈਨੇਡਾ ਦੇ ਮੁਕਾਬਲੇ 180,000 ਕਰੋਨਾਵਾਇਰਸ ਕੇਸ ਜ਼ਿਆਦਾ ਹਨ।