Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡੀਅਨ ਰਿਕਵਰੀ ਬੈਨੀਫਿਟ ਲਈ ਪਹਿਲੇ ਹੀ ਦਿਨ 24 ਮਿਲੀਅਨ ਲੋਕਾਂ ਨੇ ਕੀਤਾ ਅਪਲਾਈ 

 

ਕੈਨੇਡੀਅਨ ਰਿਕਵਰੀ ਬੈਨੀਫਿਟ ਲਈ ਪਹਿਲੇ ਹੀ ਦਿਨ 24 ਮਿਲੀਅਨ ਲੋਕਾਂ ਨੇ ਕੀਤਾ ਅਪਲਾਈ

 

ਔਟਵਾ, (ਰਛਪਾਲ ਸਿੰਘ ਗਿੱਲ): ਕਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡੀਅਨਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਉਹ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਹੁਣ ਨਵੇਂ ਪ੍ਰੋਗਰਾਮ ਸਹਿਤ ਮਦਦ ਲੈ ਸਕਦੇ ਹਨ।  ਇਹ ਪ੍ਰੋਗਰਾਮ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਰੈਵਨਿਊ ਏਜੰਸੀ ਨੂੰ 240,640 ਅਰਜ਼ੀਆਂ ਪ੍ਰਾਪਤ ਹੋਈਆਂ। ਸਰਕਾਰ ਵਲੋਂ ਇਹ ਨਵਾਂ ਬੈਨੀਫਿਟ ਪ੍ਰੋਗਰਾਮ 26 ਹਫ਼ਤਿਆਂ ਲਈ ਚਲਾਇਆ ਜਾਵੇਗਾ ਜਿਸ ਦੌਰਾਨ 500 ਡਾਲਰ ਤੱਕ ਪ੍ਰਤੀ ਹਫ਼ਤਾ ਪ੍ਰਤੀ ਵਿਅਕਤੀ ਨੂੰ ਦਿੱਤੇ ਜਾਣਗੇ। ਕੈਨੇਡਾ ਦੇ ਕਈ ਸੂਬਿਆਂ ‘ਚ ਮਹਾਂਮਾਰੀ ਕਾਰਨ ਰੈਸਟੋਰੈਂਟਸ, ਬਾਰਜ਼ ਤੇ ਫਿੱਟਨੈੱਸ ਸੈਂਟਰਾਂ ਉੱਤੇ ਲਾਈਆਂ ਪਾਬੰਦੀਆਂ ਕਾਰਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਬੰਦ ਹੋਣ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਕਾਫੀ ਵੱਧ ਗਈਆਂ ਹਨ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਫੈਡਰਲ ਸਰਕਾਰ ਵੱਲੋਂ ਨਵੇਂ ਬੈਨੇਫਿਟ ਲਿਆਂਦੇ ਗਏ ਹਨ। ਇਸ ਪ੍ਰੋਗਰਾਮ ਤਹਿਤ ਅਪਲਾਈ ਕਰਨ ਲਈ ਅਰਜ਼ੀਆਂ ਕੈਨੇਡਾ ਰੈਵਨਿਊ ਏਜੰਸੀ ਰਾਹੀਂ ਭੇਜੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਇੱਕ ਹੋਰ ਨਵਾਂ ਕੇਅਰਗਿਵਰ ਬੈਨੇਫਿਟ ਵੀ ਲਿਆਂਦਾ ਗਿਆ ਹੈ ਜਿਸ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।  ਇਸ ਪ੍ਰੋਗਰਾਮ ਦੇ ਤਹਿਤ ਨਾਲ ਕੋਵਿਡ-19 ਕਾਰਨ ਆਪਣੇ ਉੱਤੇ ਨਿਰਭਰ ਕਿਸੇ ਵਿਅਕਤੀ ਦੀ ਦੇਖਭਾਲ ਕਰਨ ਕਾਰਨ ਜਿਹੜੇ ਮਾਪਿਆਂ ਤੇ ਹੋਰਨਾਂ ਵਿਅਕਤੀਆਂ ਨੂੰ ਆਪਣੇ ਕੰਮ ਨੂੰ ਛੱਡਣਾ ਪਿਆ, ਉਨ੍ਹਾਂ ਦੀ ਆਰਥਿਕ ਮਦਦ ਲਈ ਕੋਈ ਹੱਲ ਕੀਤਾ ਜਾਵੇਗਾ।

ਇਸ ਦੌਰਾਨ ਔਰਤਾਂ ਦੇ ਕਰੀਅਰਜ਼ ਤੇ ਕਮਾਈ ਉੱਤੇ ਵੀ ਕਾਫੀ ਅਸਰ ਪਿਆ ਕਿਉਂਕਿ ਬੱਚਿਆਂ ਦੀ ਸਾਂਭ ਸੰਭਾਲ ਤੇ ਹੋਮ ਸਕੂਲਿੰਗ ਦਾ ਬਹੁਤਾ ਭਾਰ ਉਨ੍ਹਾਂ ਨੂੰ ਹੀ ਸਹਿਣਾ ਪਿਆ। ਕੇਅਰਗਿਵਰ ਬੈਨੇਫਿਟ ਉਨ੍ਹਾਂ ਲੋਕਾਂ ਉੱਤੇ ਲਾਗੂ ਹੋਣਗੇ ਵਾਇਰਸ ਕਾਰਨ ਜਿਨ੍ਹਾਂ ਦੇ ਸਕੂਲ ਜਾਂ ਡੇਅਕੇਅਰ ਬੰਦ ਹੋ ਗਏ ਜਾਂ ਵਾਇਰਸ ਕਾਰਨ ਜਿਨ੍ਹਾਂ ਦੇ ਬੱਚਿਆਂ ਦੇ ਸਕੂਲ ਜਾਂ ਡੇਅਕੇਅਰ ਬੰਦ ਹੋਣ ਕਰਕੇ ਉਨ੍ਹਾਂ ਨੂੰ ਘਰ ਰਹਿਣਾ ਪਿਆ. ਜਿਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨ ਲਈ ਕੰਮ ਛੱਡਣਾ ਪਿਆ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ।