Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ਦੇ ਕਈ ਸੂਬਿਆਂ ‘ਚ ਸਮੇਂ ਤੋਂ ਪਹਿਲਾਂ ਸ਼ੁਰੂ ਹੋਈ ਬਰਫ਼ਬਾਰੀ 

ਕੈਨੇਡਾ ਦੇ ਕਈ ਸੂਬਿਆਂ ‘ਚ ਸਮੇਂ ਤੋਂ ਪਹਿਲਾਂ ਸ਼ੁਰੂ ਹੋਈ ਬਰਫ਼ਬਾਰੀ

 

 

ਐਡਮਿੰਟਨ : ਪਿਛਲੇ ਸਾਲ ਦੇ ਮੁਤਾਬਿਕ ਇਸ ਵਾਰ ਬਰਫ਼ਬਾਰੀ ਜਲਦੀ ਸ਼ੁਰੂ ਹੋਣ ਨਾਲ ਆਮ ਕੰਮਾਂ ਵਿਚ ਖੜੋਤ ਸ਼ੁਰੂ ਹੋ ਗਈ ਹੈ। ਇਸ ਸਾਲ ਇਕ ਮਹੀਨਾ ਪਹਿਲਾਂ ਪਈ ਬਰਫ਼ਬਾਰੀ ਨੇ ਲੋਕਾਂ ਦੇ ਕੰਮਾਂ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਝੰਬੇ ਲੋਕ ਅਜੇ ਸੁਰਤ ਵੀ ਨਹੀਂ ਸੰਭਾਲ ਸਕੇ ਸਨ ਕਿ ਕੁਦਰਤ ਦੀ ਇਸ ਕਰਨੀ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ‘ਚ ਪਾ ਦਿੱਤਾ ਹੈ।  ਪਿਛਲੇ ਸਾਲ ਅਕਤੂਬਰ ਦੇ ਅਖ਼ੀਰ ਤੱਕ ਤਾਪਮਾਨ 10 ਡਿਗਰੀ ‘ਤੇ ਰਿਹਾ ਸੀ ਤੇ 13 ਨਵੰਬਰ ਨੂੰ ਪਹਿਲੀ ਬਰਫ਼ਬਾਰੀ ਪਈ ਸੀ ਪਰ ਇਸ ਵਾਰ ਅਕਤੂਬਰ ਦੀ 14 ਨੂੰ ਬਰਫ਼ਬਾਰੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਅਸਰ ਮਾਰਚ ਮਹੀਨੇ ਤੱਕ ਰਹਿਣ ਦੇ ਆਸਾਰ ਹਨ ।