Copyright & copy; 2019 ਪੰਜਾਬ ਟਾਈਮਜ਼, All Right Reserved
ਪੁਲਿਸ ਛਾਪੇਮਾਰੀ ਦੌਰਾਨ ਨਸ਼ਾ ਬਣਾਉਣ ਵਾਲੀਆਂ ਦੋ ਲੈਬਾਂ ਦਾ ਪਰਦਾਫਾਸ਼ 

ਪੁਲਿਸ ਛਾਪੇਮਾਰੀ ਦੌਰਾਨ ਨਸ਼ਾ ਬਣਾਉਣ ਵਾਲੀਆਂ ਦੋ ਲੈਬਾਂ ਦਾ ਪਰਦਾਫਾਸ਼

 

 

ਸਰੀ, (ਰਛਪਾਲ ਸਿੰਘ ਗਿੱਲ): ਬੀਤੇ ਦਿਨੀਂ ਸਰੀ ‘ਚ ਡਰੱਗ ਬਣਾਉਣ ਲਈ ਚਲਾਈਆਂ ਜਾ ਰਹੀਆਂ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ। ਸਰੀ ਆਰ.ਸੀ.ਐਮ.ਪੀ., ਸੀ.ਐਫ਼.ਐਸ.ਯੂ.-ਬੀ.ਸੀ. ਦੀ ਐਂਟੀ ਟ੍ਰੈਫਿਕਿੰਗ ਟਾਸਕ ਫੋਰਸ, ਈ ਡਵੀਜ਼ਨ ਆਰ.ਸੀ.ਐਮ.ਪੀ ਫੈਡਰਲ ਕਲੀਅਰ ਟੀਮ, ਸਰੀ ਫਾਇਰ ਵਿਭਾਗ  ਅਤੇ ਵੈਨਕੂਵਰ ਦੀ ਡਰੱਬ ਸੈਕਸ਼ਨ ਪੁਲਿਸ ਵਲੋਂ ਸਾਂਝੇ ਤੌਰ ਤੇ ਮਿਲ ਕੇ ਜੁਆਇੰਟ ਆਪ੍ਰੇਸ਼ਨ ਦੌਰਾਨ ਇਨ੍ਹਾਂ ਨਜਾਇਜ਼ ਚਲਾਈਆਂ ਜਾ ਰਹੀਆਂ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਇੱਕ ਲੈਬ 8200 ਬਲਾਕ 124 ਸਟਰੀਟ ਅਤੇ ਦੂਜੀ 76 ਐਵਨਿਊ 12800 ਬਲਾਕ ਵਿਖੇ ਚਲਾਈ ਜਾ ਰਹੀ ਸੀ। ਮੌਕੇ ਬਰਾਮਦ ਕੀਤੀਆਂ ਗਈਆਂ ਚੀਜ਼ਾਂ ‘ਚ 2 ਹੈਂਡਗਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨੂੰ  4 ਕਿਲੋ ਚਿੱਟਾ ਪਾਊਡਰ ਫੈਂਟਨੈਲ ਸਬੰਧਤ, 1100 ਲੀਟਰ ਤੋਂ ਵੱਧ ਨਸ਼ੀਲਾ ਪਦਾਰਥ, 6.8 ਕਿਲੋਗ੍ਰਾਮ ਫੈਂਟਨੈਲ ਬਰਾਮਦ ਹੋਇਆ ਹੈ। ਇਨ੍ਹਾਂ ਸਾਰਿਆਂ ਦੀ ਜਾਂਚ ਹੈਲਥ ਕੈਨੇਡਾ ਵਲੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੈਬਾਂ ‘ਚ ਹਰ ਹਫ਼ਤੇ ਤਕਰੀਬਨ 20 ਲੱਖ ਤੋਂ ਵੱਧ ਡੋਜ਼ ਤਿਆਰ ਕਰ ਲਏ ਜਾਂਦੇ ਸਨ। ਉਨ੍ਹਾਂ ਕਿਹਾ ਲੋਅਰ ਮੇਨਲੈਂਡ ‘ਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ ‘ਚ ਇਹ ਲੈਬਾਂ ਦਾ ਅਹਿਮ ਰੋਲ ਸੀ। ਪੁਲਿਸ ਵਲੋਂ ਅਜੇ ਕਿਸੇ ਦੀ ਗ੍ਰਿਫ਼ਤਾਰੀ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ।