Copyright & copy; 2019 ਪੰਜਾਬ ਟਾਈਮਜ਼, All Right Reserved
ਨਿਊ ਵੈਸਟਮਿਨਸਟਰ ‘ਚ ਪਲਾਸਟਿਕ ਦੇ ਰੀਸਾਈਕਲਿੰਗ ਪਲਾਂਟ ‘ਚ ਲੱਗੀ ਭਿਆਨਕ ਅੱਗ

ਨਿਊ ਵੈਸਟਮਿਨਸਟਰ ‘ਚ ਪਲਾਸਟਿਕ ਦੇ ਰੀਸਾਈਕਲਿੰਗ ਪਲਾਂਟ ‘ਚ ਲੱਗੀ ਭਿਆਨਕ ਅੱਗ

ਅੱਗ ਲਾਉਣ ਦੇ ਦੋਸ਼ ‘ਚ ਇੱਕ 49 ਸਾਲਾ ਵਿਅਕਤੀ ਗ੍ਰਿਫ਼ਤਾਰ

 

ਸਰੀ, (ਰਛਪਾਲ ਸਿੰਘ ਗਿੱਲ): ਨਿਊ ਵੈਸਟਮਿਨਸਟਰ ਦੇ ਕਵੀਨਸਬਰੋ ਇਲਾਕੇ ‘ਚ ਸੋਮਵਾਰ ਦੇ ਰਾਤ ਪਲਾਸਟਿਕ ਦੇ ਰੀਸਾਈਕਲਿੰਗ ਪਲਾਂਟ ‘ਚ ਭਿਆਨਕ ਅੱਗ ਲੱਗ ਗਈ। ਜਿਸ ਦੀਆਂ ਲਾਟਾਂ ਦੂਰ-ਦੂਰ ਤੱਕ ਦਿਖਾਈ ਦਿੱਤੀਆਂ। ਅੱਗ ਐਨੀ ਭਿਆਨਕ ਸੀ ਕਿ ਫਾਈਰ ਕਰਿਊ ਨੂੰ ਅੱਗ ‘ਤੇ ਕਾਬੂ ਪਾਉਣ ਲਈ 12 ਘੰਟੇ ਦਾ ਸਮਾਂ ਲੱਗ ਗਿਆ। ਅੱਗ ਨਾਲ ਫੈਲ਼ੇ ਧੂੰਏ ਕਾਰਨ ਅਧਿਕਾਰੀਆਂ ਨੇ ਤੁਰੰਤ ਉਥੋਂ ਦੇ ਆਸ ਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ, ਇਲਾਕੇ ਦੇ ਲੋਕਾਂ ਨੂੰ ਘਰ ‘ਚੋਂ ਬਾਹਰ ਨਾ  ਅਤੇ ਖਿੜਕੀਆਂ ਦਰਵਾਜ਼ੇ ਬੰਦ ਕਰਨ ਰੱਖਣ ਲਈ ਕਿਹਾ ਤਾਂ ਜੋ ਧੂੰਆਂ ਉਨ੍ਹਾਂ ਦੇ ਘਰਾਂ ‘ਚ ਦਾਖਲ ਨਾ ਹੋ ਸਕੇ। ਅਗਲੇ ਦਿਨ ਪੁਲਿਸ ਵਲੋਂ ਜਾਂਚ ਦੌਰਾਨ ਇੱਕ 49 ਸਾਲਾ ਵਿਅਕਤੀ ਸੀਨ ਵਾਰਨਿਕ ਨੂੰ ਅੱਗ ਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਖਬਰਾਂ ਅਨੁਸਾਰ ਅੱਗ ਨਾਲ ਨੁਕਸਾਨੇ ਪਲਾਂਟ ਦੀ ਮੁਰੰਮਤ ‘ਤੇ 10 ਮਿਲੀਅਨ ਡਾਲਰ ਦਾ ਖਰਚ ਹੋਵੇਗਾ। ਜ਼ਿਕਰਯੋਗ ਹੈ ਕਿ ਵੈਸਟਮਿਨਿਸਟਰ ‘ਚ ਇੱਕ ਮਹੀਨਾਂ ਪਹਿਲਾਂ ਵੀ ਅਜਿਹੇ ਹੀ ਇੱਕ ਸਿਰ ਫਿਰੇ ਵਲੋਂ ਪਿਅਰ ਪਾਰਕ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਸੀ।