Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ਦੇ ਚੋਣ ਕਮਿਸ਼ਨ ਨੇ 3500 ਵਿਦੇਸ਼ੀ ਜਾਅਲੀ ਵੋਟਰਾਂ ਦੀ ਕੀਤੀ ਪਛਾਣ

ਕੈਨੇਡਾ ਦੇ ਚੋਣ ਕਮਿਸ਼ਨ ਨੇ 3500 ਵਿਦੇਸ਼ੀ ਜਾਅਲੀ ਵੋਟਰਾਂ ਦੀ ਕੀਤੀ ਪਛਾਣ

ਟੋਰਾਂਟੋ : ਕੈਨੇਡਾ ਦੇ ਚੋਣ ਕਮਿਸ਼ਨ ਨੇ ਵਿਦੇਸ਼ੀ ਨਾਗਰਿਕਾਂ ਦੇ ਤਕਰੀਬਨ 3500 ਸ਼ੱਕੀ ਮਾਮਲਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਲੋਂ 2019 ਦੀਆਂ ਫੈਡਰਲ ਚੋਣਾਂ ਵਿਚ ਜਾਅਲੀ ਵੋਟ ਪਾਈ ਹੋ ਸਕਦੀ ਹੈ। ਕਮਿਸ਼ਨ ਹੁਣ ਇਹ ਪਤਾ ਲਗਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਲੋਕ ਚੋਣ ਪ੍ਰਕਿਰਿਆ ਨਾ ਧੋਖਾ ਕਰਨ ਵਿਚ ਸ਼ਾਮਿਲ ਸਨ। ਚੋਣ ਕਮਿਸ਼ਨ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੀ ਵੋਟਰ ਸੂਚੀ ਨੂੰ ਇਮਗ੍ਰੇਸ਼ਨ ਮੰਤਰਾਲੇ ਦੇ ਅੰਕੜਿਆਂ ਨਾਲ ਮਿਲਾ ਕੇ ਕੈਨੇਡਾ ਦੇ ਪੱਕੇ ਵਸਨੀਕਾਂ (ਪੀ.ਆਰ.) ਜਾਂ ਵਿਦੇਸ਼ੀ ਨਾਗਰਿਕਾਂ ਦੀ ਜਾਅਲੀ ਵੋਟ ਦੀ ਜਾਂਚ ਕਰ ਸਕੇ। ਕੈਨੇਡਾ ਵਿਚ ਧੋਖੇ ਨਾਲ ਵੋਟ ਪਾਉਣਾ ਅਪਰਾਧ ਹੈ, ਜਿਸ ਦੀ ਸਜਾ 5 ਸਾਲ ਤੱਕ ਕੈਦ ਜਾਂ 50000 ਡਾਲਰ ਜ਼ੁਰਮਾਨਾ ਹੋ ਸਕਦਾ ਹੈ।