Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ਦੇ ਮਿਲਗਰੋਮ ਤੇ ਵਿਲਸਨ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬੇਲ

 

 

ਅਮਰੀਕਾ ਦੇ ਮਿਲਗਰੋਮ ਤੇ ਵਿਲਸਨ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬੇਲ

 

 

ਸਟਾਕਹੋਮ, (ਰਛਪਾਲ ਸਿੰਘ ਗਿੱਲ): ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਇਸ ਵਾਰ ਅਮਰੀਕੀ ਅਰਥ ਸ਼ਾਸਤਰੀ ਪੌਲ ਆਰ. ਮਿਲਗਰੋਮ ਤੇ ਰੌਬਰਟ ਬੀ. ਵਿਲਸਨ ਨੂੰ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਇਹ ਪੁਰਸਕਾਰ ‘ਆਕਸ਼ਨ ਥਿਊਰੀ’ (ਨੀਲਾਮੀ ਸਿਧਾਂਤ) ਵਿਚ ਸੁਧਾਰ ਤੇ ਨੀਲਾਮੀ ਦੇ ਨਵੇਂ ਤਰੀਕਿਆਂ ਦੀ ਖੋਜ ਕਰਨ ਲਈ ਦਿੱਤਾ ਗਿਆ ਹੈ।

ਪੁਰਸਕਾਰ ਦਾ ਐਲਾਨ ‘ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼’ ਦੇ ਜਨਰਲ ਸਕੱਤਰ ਨੇ ਕੀਤਾ। ਮਿਲਗਰੋਮ ਤੇ ਵਿਲਸਨ ਦੋਵੇਂ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿਚ ਕਾਰਜਸ਼ੀਲ ਹਨ। ਉਨ੍ਹਾਂ ਅਧਿਐਨ ਕੀਤਾ ਹੈ ਕਿ ਨੀਲਾਮੀ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਅਜਿਹੀਆਂ ਵਸਤਾਂ ਤੇ ਸੇਵਾਵਾਂ (ਜਿਵੇਂ ਕਿ ਰੇਡੀਓ ਫਰਿਕੁਐਂਸੀ) ਲਈ ਨੀਲਾਮੀ ਢਾਂਚਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਰਵਾਇਤੀ ਤਰੀਕਿਆਂ ਨਾਲ ਵੇਚਣਾ ਮੁਸ਼ਕਲ ਹੈ। ਦੋਵਾਂ ਦੀ ਖੋਜ ਨਾਲ ਦੁਨੀਆ ਭਰ ਦੇ ਵਿਕਰੇਤਾਵਾਂ, ਖ਼ਰੀਦਦਾਰਾਂ ਤੇ ਕਰਦਾਤਾਵਾਂ ਨੂੰ ਲਾਭ ਪਹੁੰਚਿਆ ਹੈ।

ਪਿਛਲੇ ਸਾਲ ਇਹ ਐਵਾਰਡ ਤਿੰਨ ਖੋਜਾਰਥੀਆਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਦੋ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੇ ਤੀਜਾ ਹਾਰਵਰਡ ਯੂਨੀਵਰਸਿਟੀ ਨਾਲ ਸਬੰਧਤ ਸੀ। ਇਸ ਮਾਣਮੱਤੇ ਐਵਾਰਡ ਵਿੱਚ ਸੋਨੇ ਦੇ ਤਗ਼ਮਾ ਤੇ ਦਸ ਮਿਲੀਅਨ ਕਰੋਨਾ (11 ਲੱਖ ਅਮਰੀਕੀ ਡਾਲਰ) ਦਾ ਨਗ਼ਦ ਇਨਾਮ ਦਿੱਤਾ ਜਾਂਦਾ ਹੈ।