Copyright © 2019 - ਪੰਜਾਬੀ ਹੇਰਿਟੇਜ
ਚੀਨ ਨੇ ਕੈਨੇਡਾ ਤੋਂ ਮੰਗੀ ਹੁਵੇਈ ਦੀ ਸੀ. ਐੱਫ. ਓ. ਮੇਂਗ ਦੀ ਰਿਹਾਈ

ਚੀਨ ਨੇ ਕੈਨੇਡਾ ਤੋਂ ਮੰਗੀ ਹੁਵੇਈ ਦੀ ਸੀ. ਐੱਫ. ਓ. ਮੇਂਗ ਦੀ ਰਿਹਾਈ

ਬੀਜਿੰਗ : ਚੀਨ ਨੇ ਵੀਰਵਾਰ ਨੂੰ ਅਮਰੀਕਾ ਤੋਂ ਹੁਵੇਈ ਕੰਪਨੀ ਦੀ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝਾਓ ਦੀ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਮੰਗ ਦੁਹਰਾਈ। ਦੂਜੇ ਪਾਸੇ ਚੀਨ ਨੇ ਕੈਨੇਡਾ ਤੋਂ ਉਸ ਦੀ ਹਵਾਲਗੀ ਦਾ ਜ਼ਿਕਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪੱਤਰਕਾਰਾਂ ਦੇ ਇਸ ਮਾਮਲੇ ‘ਚ ਸਵਾਲ ਪੁੱਛੇ ਜਾਣ ‘ਤੇ ਇਹ ਟਿੱਪਣੀ ਕੀਤੀ।
ਗੇਂਗ ਨੇ ਆਖਿਆ ਕਿ ਇਸ ਮੁੱਦੇ ‘ਤੇ ਚੀਨ ਦੀ ਸਥਿਤੀ ਸਾਫ ਅਤੇ ਦ੍ਰਿੜ ਹੈ। ਕੈਨੇਡਾ ਤੋਂ ਅਪੀਲ ਕੀਤੀ ਹੈ ਕਿ ਉਹ ਮੇਂਗ ਨੂੰ ਤੁਰੰਤ ਰਿਹਾਅ ਕਰੇ ਅਤੇ ਉਸ ਨੂੰ ਸੁਰੱਖਿਅਤ ਵਾਪਸ ਕਰੇ।
ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਨੇ 2-ਪੱਖੀ ਹਵਾਲਗੀ ਸੰਧੀ ਦਾ ਗਲਤ ਇਸਤੇਮਾਲ ਕੀਤਾ ਅਤੇ ਇਕ ਚੀਨੀ ਨਾਗਰਿਕ ਖਿਲਾਫ ਮਨਗੜਤ ਢੰਗ ਨਾਲ ਗਲਤ ਕਦਮ ਚੁੱਕੇ, ਅਸਲ ‘ਚ ਉਸ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦਾ ਉਲੰਘਣ ਕੀਤਾ ਗਿਆ ਹੈ। ਗੇਂਗ ਨੇ ਆਖਿਆ ਕਿ ਇਹ ਇਕ ਗੰਭੀਰ ਸਿਆਸੀ ਘਟਨਾ ਹੈ।