Copyright © 2019 - ਪੰਜਾਬੀ ਹੇਰਿਟੇਜ
ਸਮੁੰਦਰ ‘ਚ ਸਮਾਂ ਰਿਹਾ ਹੈ ਜਕਾਰਤਾ

ਸਮੁੰਦਰ ‘ਚ ਸਮਾਂ ਰਿਹਾ ਹੈ ਜਕਾਰਤਾ

ਨਵੀਂ ਰਾਜਧਾਨੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਇੰਡੋਨੇਸ਼ੀਆ

ਜਕਾਰਤਾ : ਇਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਹੈ ਪਰ ਜਲਦ ਹੀ ਇਸ ਸਵਾਲ ਦਾ ਜਵਾਬ ਬਦਲ ਸਕਦਾ ਹੈ। ਕਹਿਣ ਤੋਂ ਭਾਵ ਹੈ ਕਿ ਇੰਡੋਨੇਸ਼ੀਆ ਆਪਣੀ ਰਾਜਧਾਨੀ ਨੂੰ ਜਕਾਰਤਾ ਤੋਂ ਕਿਤੇ ਹੋਰ ਲੈ ਜਾ ਸਕਦਾ ਹੈ। ਇਹ ਐਲਾਨ ਇੰਡੋਨੇਸ਼ੀਆ ਦੇ ਯੋਜਨਾ ਮੰਤਰੀ ਨੇ ਕੀਤੀ ਹੈ। ਬਮਬੈਂਗ ਬ੍ਰੋਜੇਨੇਗੋਰੋ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇੱਕ ਅਹਿਮ ਫ਼ੈਸਲੇ ‘ਚ ਰਾਜਧਾਨੀ ਨੂੰ ਦੂਜੀ ਥਾਂ ਲੈ ਜਾਣ ਬਾਰੇ ਕਿਹਾ ਹੈ। ਨਵੀਂ ਰਾਜਧਾਨੀ ਕਿਸ ਥਾਂ ਹੋਵੇਗੀ, ਅਜੇ ਤੱਕ ਇਸ ਬਾਰੇ ‘ਚ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਵੇਂ ਸਥਾਨਕ ਮੀਡੀਆ ਅਨੁਸਾਰ ਪਲਾਨ ਕੋਰਾਇਆ ਦਾ ਨਾਮ ਸਭ ਤੋਂ ਅੱਗੇ ਹੈ। ਪਲਾਨਕੋਰਾਇਆ ਬੋਰਨੀਓ ਦੀਪ ‘ਤੇ ਸਥਿਤ ਹੈ ਅਤੇ ਸੈਂਟਰਲ ਕਾਲਿਮੈਨਟਨ ਦੇ ਉੱਤਰ ਪੁਰਬ ‘ਚ ਕੁਝ ਸੌ ਕਿਲੋਮੀਟਰ ਦੂਰ ਹੈ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਲਗਭਗ ਇੱਕ ਕਰੋੜ ਲੋਕ ਰਹਿੰਦੇ ਹਨ। ਦੁਨੀਆ ਦੇ ਕਿਸੀ ਦੂਜੇ ਸ਼ਹਿਰ ਦੀ ਤਰ੍ਹਾਂ ਲੋਕ ਕੰਮ ‘ਤੇ ਜਾਂਦੇ ਹਨ, ਘਰ ਆਉਂਦੇ ਹਨ ਅਤੇ ਵਾਪਸ ਕੰਮ ‘ਤੇ ਜਾਂਦੇ ਹਨ। ਹਵਾ ਅਤੇ ਪਾਣੀ ਵਰਗੀਆਂ ਆਮ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਹਨ ਪਰ ਇਸ ਸ਼ਹਿਰ ‘ਚ ਰਹਿਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਅਤੇ ਉਹ ਵੀ ਹਰ ਸਾਲ 25 ਸੈਂਟੀਮੀਟਰ ਦੀ ਦਰ ਨਾਲ। ਬੀਤੇ ਦਸ ਸਾਲਾਂ ‘ਚ ਇਹ ਸ਼ਹਿਰ ਢਾਈ ਮੀਟਰ ਜ਼ਮੀਨ ‘ਚ ਸਮਾ ਗਿਆ ਹੈ ਪਰ ਦਲਦਲੀ ਜ਼ਮੀਨ ‘ਤੇ ਵਸੇ ਇਸ ਸ਼ਹਿਰ ‘ਤੇ ਨਿਰਮਾਣ ਕਾਰਜ ਲਗਾਤਾਰ ਜਾਰੀ ਹੈ।