Copyright © 2019 - ਪੰਜਾਬੀ ਹੇਰਿਟੇਜ
ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13,00,000 ਘਰਾਂ ਨੂੰ ਰੋਸ਼ਨ

ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13,00,000 ਘਰਾਂ ਨੂੰ ਰੋਸ਼ਨ

ਅਬੂਧਾਬੀ : ਦੁਬਈ ਦੇ ਰੇਗਿਸਤਾਨ ਵਿਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੌਜੈਕਟ ਦੀ ਲਾਗਤ ਤਕਰੀਬਨ 95,200 ਕਰੋੜ ਰੁਪਏ ਹੈ, ਤੋ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰੇਗਾ। ਸਾਲ 2030 ਤੱਕ ਇਸ ਸੋਲਰ ਪਾਰਕ ਦੇ ਪੂਰਾ ਬਣ ਕੇ ਤਿਆਰ ਹੋਣ ਦੀ ਆਸ ਹੈ। ਇਸ ਦੇ ਨਾਲ ਹੀ ਇਹ ਸੋਲਰ ਪਾਰਕ ਗਲੋਬਲ ਵਾਰਮਿੰਗ ਨੂੰ ਘਟਾਉਣ ਵਿਚ ਵੀ ਸਹਾਇਕ ਹੋਵੇਗਾ।
ਜੇਕਰ ਇੰਨੀ ਹੀ ਬਿਜਲੀ ਕਿਸੇ ਹੋਰ ਬਲਣਸ਼ੀਲ ਤਕਨੀਕ ਨਾਲ ਪੈਦਾ ਕੀਤੀ ਜਾਵੇ ਤਾਂ ਇਸ ਵਿਚ 65 ਲੱਖ ਟਨ ਦੀ ਕਾਰਬਨ ਦਾ ਰਿਸਾਅ ਵਾਤਾਵਰਨ ਚ ਹੋਵੇਗਾ। ਇਸ ਸੋਲਰ ਪਾਰਕ ਦੇ ਦੋ ਪੜਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਦੋ ਬਾਕੀ ਹਨ। ਫਿਲਹਾਲ ਤੀਜੇ ਪੜਾਅ ਦਾ ਕੰਮ ਚੱਲ ਰਿਹਾ ਹੈ। ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ਤੇ ਬਣ ਰਿਹਾ ਇਹ ਸੋਲਰ ਪਾਰਕ ਪੂਰਾ ਹੋਣ ਤਕ ਤਕਰੀਬਨ 5,000 ਮੈਗਾਵਾਟ ਬਿਜਲੀ ਪੌਦਾ ਕਰੇਗਾ।
ਹਾਲਾਂਕਿ, ਚੀਨ ਦੇ ਨਿਸ਼ਿੰਗਿਆ ਸਥਿਤ ਟੇਂਗਰ ਡੈਜ਼ਰਟ ਸੋਲਰ ਪਾਰਕ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸੌਰ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਦਾ ਅਦਾਰਾ ਹੈ। ਇੱਥੇ 1547 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਅਜਿਹਾ ਹੀ ਸੌਰ ਊਰਜਾ ਬਿਜਲੀ ਪ੍ਰੌਜੈਕਟ ਭਾਰਤ ਦੇ ਲੱਦਾਖ ਵਿਚ ਵੀ ਲਗਾਇਆ ਜਾ ਰਿਹਾ ਹੈ, ਜੋ ਸਾਲ 2023 ਤਕ ਪੂਰਾ ਹੋਣ ਮਗਰੋਂ 3,000 ਮੈਗਾਵਾਟ ਬਿਜਲੀ ਪੈਦਾ ਕਰੇਗਾ।