ਗਿਆਨ ਅੰਜਨੁ ਗੁਰਿ ਦੀਆ

ਗਿਆਨ ਅੰਜਨੁ ਗੁਰਿ ਦੀਆ

ਲੇਖਕ : ਕੰਵਲਜੀਤ ਕੌਰ ਜੁਨੇਜਾ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਭ ਜਗ੍ਹਾ ਇੱਕੋ ਜਿਹੇ ਹਨ , ਪਰ ਦਰਬਾਰ ਸਾਹਿਬ ਜਾਂ ਹੋਰ ਵੱਡੇ ਗੁਰਦੁਆਰਿਆਂ ਵਿੱਚ ਸਭ ਦਰਸ਼ਨ ਕਰਨਾ ਚਾਹੁੰਦੇ ਹਨ, ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ,ਕਈ ਛੋਟੇ ਗੁਰਦੁਆਰਿਆਂ ਵਿਚ ਇਹ ਹਾਲਤ ਹੁੰਦੀ ਹੈ ਕਿ ਚੋਰ ਸਾਹਬ ਕਰਨ ਵਾਲਾ ਵੀ ਪਿੱਛੇ ਬੰਦਾ ਨਹੀਂ ਲੱਭਦਾ ,ਦਰਅਸਲ ਅਸੀਂ ਜਾਗਰੁਕ ਹੈ ਹੀ ਨਹੀਂ,ਅਸੀਂ ਤਾਂ ਇਨ੍ਹਾਂ ਪਵਿੱਤਰ ਧਾਰਮਿਕ ਸਥਾਨਾਂ ਦਾ ਵੀ ਉਹੋ ਹਾਲ ਕਰ ਦਿੱਤਾ ਹੈ ਜਿਵੇਂ ਕਿਸੇ ਰੱਜੇ ਹੋਏ ਨੂੰ ਚੰਗੇ ਵਧੀਆ ਖਾਣੇ ਦੇਵਾਂਗੇ ਕਹਿਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਤੇ ਕਿਸੇ ਜ਼ਰੂਰਤਮੰਦ ਨੂੰ ਲੋਡ਼ ਅਨੁਸਾਰ ਵੀ ਖਾਣ ਨੂੰ ਨਹੀਂ ਦੇਵਾਂਗੇ,ਕਸੂਰ ਸਾਡਾ ਨਹੀਂ,ਅਸੀਂ ਤਹਿ ਤਕ ਕੁਝ ਨਹੀਂ ਜਾਣਦੇ ,ਬਸ ਮੱਥਾ ਟੇਕਣ ਵਾਲੇ ਪੁਤਲੇ ਰਹਿ ਗਏ ਹਾਂ ਜਿਸ ਦਿਨ ਅਸੀਂ ਇਸ ਗਹਿਰੇ ਸਮੁੰਦਰ ਵਿੱਚ ਡੁਬਕੀ ਲਾਵਾਂਗੇ ,ਅਸੀਂ ਭਵਸਾਗਰ ਤੋਂ ਪਾਰ ਤਾਂ ਹੋ ਹੀ ਜਾਣੇੈ ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਜੋ ਸਮਝ ਤੋਂ ਬਾਹਰ ਨੇ ,ਜਦ ਸਮਝ ਆ ਗਈਆਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਕੂਲ ਜਿੱਥੇ ਅਸੀਂ ਪੜ੍ਹਨ ਜਾਂਦੇ ਹਾਂ ਇਥੇ ਸਕੂਲ ਦਾ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ ਤੇ ਜਿਹੜਾ ਬੱਚਾ ਸਕੂਲ ਦਾ ਕੰਮ ਨਹੀਂ ਕਰਦਾ ਤਾਂ ਟੀਚਰ ਉਹਦੇ ਤੋਂ ਨਾਰਾਜ਼ ਹੋ ਜਾਂਦਾ ਹੈ ਇਸੇ ਤਰ੍ਹਾਂ ਜਦ ਅਸੀਂ ਆਮ ਜ਼ਿੰਦਗੀ ਵਿਚ ਇਸ ਦਰਸਾਏ ਮਾਰਗ ਤੇ ਚੱਲਾਂਗੇ ਤਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਹਰ ਜਗ੍ਹਾ ਤੇ ਪ੍ਰਾਪਤ ਹੋਵੇਗਾ ।
ਇਸ ਦਾ ਮਤਲਬ ਇਹ ਨਹੀਂ ਕਿ ਵੱਡੇ ਗੁਰਦੁਆਰਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਤਿਹਾਸਕ ਗੁਰਦੁਆਰੇ ਹਨ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ,ਇਤਿਹਾਸ ਤੋਂ ਅਸੀਂ ਤਾਂ ਹੀ ਜਾਣੂ ਹੋਵਾਂਗੇ ਜਦ ਅਸੀਂ ਦਰਸ਼ਨ ਕਰਾਂਗੇ,ਪਰ ਕਈ ਵਾਰੀ ਬੁਢਾਪੇ ਕਰਕੇ ਯਾ ਸਿਹਤ ਨਾਸਾਜ਼ ਹੋਣ ਕਰਕੇ ਜਾਂ ਨਿੱਕੇ ਨਿੱਕੇ ਬੱਚੇ ਗੋਦੀ ਵਿੱਚ ਚੁੱਕੇ ਹੋਣ ਕਰਕੇ ਜਦ ਦਰਸ਼ਨ ਨਹੀਂ ਕਰ ਸਕਦੇ ਤਾਂ ਨਿਰਾਸ਼ ਨਾ ਉਹ ਹੋਵੋ ,ਜਿੱਥੇ ਭੀੜ ਨਾ ਹੋਵੇ ਉੱਥੇ ਮੱਥਾ
ਟੇਕਣ ਵਿੱਚ ਬਹੁਤ ਸਮਝਦਾਰੀ ਹੈ ਕਿਉਂਕਿ ਵੱਡੇ ਗੁਰਦੁਆਰਿਆਂ ਵਿਚ ਵੀ ਬਾਬਾ ਜੀ ਦੇ ਸਰੂਪ ਤੁਹਾਨੂੰ ਅਲੱਗ ਅਲੱਗ ਜਗ੍ਹਾ ਤੇ ਸੁਸ਼ੋਭਿਤ ਹੋਏ ਮਿਲਣਗੇ ।